ਹਰਿਆਣਾ (ਪਹਿਰ ਟੀਵੀ ਬਿਊਰੋ)
+ਉੱਪ ਮੰਡਲ ਪੀ.ਐੱਸ.ਪੀ.ਸੀ.ਐੱਲ. ਹਰਿਆਣਾ ਦੇ ਜਸਵੰਤ ਸਿੰਘ ਐੱਸ.ਡੀ.ਓ. ਵੱਲੋਂ ਜਾਰੀ ਇਕ ਪ੍ਰੈੱਸ ਨੋਟ ’ਚ ਦੱਸਿਆ ਗਿਆ ਕਿ 132 ਕੇ. ਵੀ. ਚੌਹਾਲ ਸਬ ਸਟੇਸ਼ਨ ਤੋਂ ਆ ਰਹੀ 66 ਕੇ.ਵੀ. ਸਬ ਸਟੇਸ਼ਨ ਜਨੌੜੀ ਲਾਈਨ ਦੀ ਜ਼ਰੂਰੀ ਮੁਰੰਮਤ ਕਰਨ ਲਈ ਦਿਨ ਸੋਮਵਾਰ ਨੂੰ ਜਨੌੜੀ ਸਬ ਸਟੇਸ਼ਨ ਤੋਂ ਚਲਦੇ ਸਾਰੇ ਫੀਡਰ ਜਿਵੇਂ ਕਿ ਫੀਡਰ 11 ਕੇ.ਵੀ. ਲਾਲਪੁਰ ਯੂ.ਪੀ.ਐੱਸ., 11 ਕੇ.ਵੀ. ਬੱਸੀ ਬਜੀਦ ਏ.ਪੀ. ਕੰਢੀ, 11 ਕੇ.ਵੀ. ਭਟੋਲੀਆਂ ਏ.ਪੀ., 11 ਕੇ.ਵੀ. ਢੋਲਵਾਹਾ ਮਿਕਸ ਕੰਡੀ, 11 ਕੇ.ਵੀ. ਜਨੌੜੀ-2, 11 ਕੇ. ਵੀ. ਅਤਵਾਰਾਪੁਰ ਦੀ ਸਪਲਾਈ ਸਵੇਰ 11 ਵਜੇ ਤੋਂ ਲੈ ਕੇ ਸ਼ਾਮ 2 ਵਜੇ ਤੱਕ ਜ਼ਰੂਰੀ ਮੁਰੰਮਤ ਕਰਨ ਲਈ 24 ਨਵੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਰ ਕੇ ਢੋਲਵਾਹਾ, ਰਮਟਟਵਾਲੀ, ਜਨੌੜੀ, ਟੱਪਾ, ਬਹੇੜਾ, ਬਾੜੀਖੱਡ, ਕੂਕਾਨੇਟ, ਦੇਹਰੀਆਂ, ਲਾਲਪੁਰ, ਰੋੜਾ, ਕਾਹਲਵਾਂ, ਭਟੋਲੀਆਂ ਡਡੋਹ, ਅਤਵਾਰਾਪੁਰ ਆਦਿ ਪਿੰਡਾਂ ਦੇ ਘਰਾਂ, ਟਿਊਬਵੈੱਲਾਂ ਅਤੇ ਫੈਕਟਰੀਆਂ ਦੀ ਸਪਲਾਈ ਉਪਰੋਕਤ ਦਿੱਤੇ ਹੋਏ ਸਮੇਂ ਅਨੁਸਾਰ ਬੰਦ ਰਹੇਗੀ।

0 Comments