ਮੁਕੇਰੀਆਂ (ਜਪਅਨੰਤਪ੍ਰੀਤ ਸਿੰਘ)
ਹੁਸ਼ਿਆਰਪੁਰ ਦੇ ਮੁਕੇਰੀਆਂ ਹਲਕੇ ਦੇ ਪਿੰਡ ਗੁੱਜਰ ਕਤਰਾਲਾ ਦੇ ਖੇਤਾਂ ਵਿੱਚ ਇਕ ਤੇਂਦੂਆ ਵੇਖਿਆ ਗਿਆ। ਅੱਗ ਵਾਂਗ ਖ਼ਬਰ ਫੈਲਦੇ ਹੀ ਪੂਰੇ ਪਿੰਡ ਵਿੱਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਅਤੇ ਉਸ ਨੂੰ ਫੜਨ ਲਈ ਵਾਰ-ਵਾਰ ਕੋਸ਼ਿਸ਼ਾਂ ਕਰ ਰਿਹਾ ਸੀ।ਦੱਸਿਆ ਜਾ ਰਿਹਾ ਹੈ ਕਿ ਤੇਂਦੂਆ ਜ਼ਖ਼ਮੀ ਸੀ। ਤੇਂਦੂਏ ਨੂੰ ਵੇਖਣ ਵਾਲੇ ਕਿਸਾਨ ਅਨਿਲ ਕਟੋਚ ਨੇ ਕਿਹਾ ਕਿ ਜਦੋਂ ਉਸ ਨੇ ਖੇਤਾਂ ਵਿਚ ਤੇਂਦੂਆ ਵੇਖਿਆ, ਉਹ ਉਸ ਵੇਲੇ ਉਹ ਖੇਤਾਂ ਵਿੱਚ ਕੰਮ ਕਰਨ ਲਈ ਪਹੁੰਚਿਆ ਸੀ। ਫਿਰ ਉਹ ਆਪਣਾ ਟਰੈਕਟਰ ਛੱਡ ਕੇ ਭੱਜ ਗਿਆ, ਪਿੰਡ ਵਾਸੀਆਂ ਅਤੇ ਸਬੰਧਤ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ। ਜੰਗਲਾਤ ਵਿਭਾਗ ਦੀ ਟੀਮ ਹੁਸ਼ਿਆਰਪੁਰ ਤੋਂ ਪਹੁੰਚੀ ਅਤੇ ਇਸ ਨੂੰ ਪਿੰਜਰੇ ਵਿਚ ਪਾ ਕੇ ਆਪਣੇ ਨਾਲ ਲੈ ਗਈ। ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।

0 Comments