ਨਵੀਂ ਦਿੱਲੀ,23 ਨਵੰਬਰ (ਪਹਿਰ ਟੀਵੀ ਬਿਊਰੋ)
ਵਿਨੇ ਕੁਮਾਰ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਹੋਣਗੇ ਪਾਰਟੀ ਨੇ ਲੰਬੇ ਮੰਥਨ ਤੋਂ ਬਾਅਦ ਅਨੁਸੂਚਿਤ ਜਾਤੀ ਤੋਂ ਸਬੰਧ ਰੱਖਣ ਵਾਲੇ ਵਿਨੇ ਕੁਮਾਰ ਨੂੰ ਹਿਮਾਚਲ ਪ੍ਰਦੇਸ਼ ਕਾਂਗਰਸ ਪਾਰਟੀ ਦੀ ਕਮਾਨ ਸਾਂਭਣ ਦਾ ਮੌਕਾ ਦਿੱਤਾ ਹੈ ਇਸੇ ਨਾਲ ਸੂਤਰਾਂ ਤੋਂ ਪਤਾ ਲੱਗਿਆ ਕੇ ਲਗਾਤਾਰ ਵਿਵਾਦਾਂ ਵਿੱਚ ਰਹਿਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪ੍ਰਧਾਨਗੀ ਦੀ ਕੁਰਸੀ ਵੀ ਕਿਸੇ ਵੇਲੇ ਖੁਸ ਸਕਦੀ ਹੈ ਹੁਣ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕੇ ਇਹਨਾ ਦਾਅਵਿਆਂ ਵਿੱਚ ਕਿੰਨੀ ਸਚਾਈ ਆ
0 Comments