Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਸੁਖਬੀਰ ਬਾਦਲ ਵੱਲੋਂ ਕਈ ਹਲਕਿਆਂ ਦੇ ਨਵੇਂ ਇੰਚਾਰਜ ਐਲਾਨ,ਹਲਕਾ ਸਨੌਰ ਲਈ 4 ਮੈਬਰੀ ਕਮੇਟੀ ਗਠਿਤ

ਚੰਡੀਗੜ੍ਹ, 26 ਨਵੰਬਰ (ਪਹਿਰ ਟੀਵੀ ਬਿਓਰੋ)
 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਸਰਗਰਮੀਆਂ ਨੂੰ ਮਜ਼ਬੂਤ ਕਰਨ ਲਈ ਅੱਜ ਕਈ ਹਲਕਿਆਂ ਵਿੱਚ ਨਵੇਂ ਇੰਚਾਰਜ ਤਾਇਨਾਤ ਕੀਤੇ ਹਨ। ਜਾਰੀ ਬਿਆਨ ਅਨੁਸਾਰ, ਜਿਲਾ ਪਟਿਆਲਾ ਦੇ ਰਾਜਪੁਰਾ, ਘਨੌਰ ਅਤੇ ਸਮਾਣਾ ਹਲਕਿਆਂ ਦੇ ਨਾਲ ਜਿਲਾ ਸੰਗਰੂਰ ਦੇ ਧੂਰੀ ਅਤੇ ਜਿਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਹਲਕੇ ਲਈ ਵੀ ਇੰਚਾਰਜਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ।

ਪਾਰਟੀ ਮੁੱਖ ਦਫ਼ਤਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ, ਸ. ਸੁਰਜੀਤ ਸਿੰਘ ਗੜੀ ਨੂੰ ਰਾਜਪੁਰਾ, ਸ. ਸਰਬਜੀਤ ਸਿੰਘ ਝਿੰਜਰ ਨੂੰ ਘਨੌਰ ਅਤੇ ਸ. ਜਗਮੀਤ ਸਿੰਘ ਹਰਿਆਊ ਨੂੰ ਸਮਾਣਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਧੂਰੀ ਹਲਕੇ ਲਈ ਸ. ਰਣਜੀਤ ਸਿੰਘ ਰੰਧਾਵਾ ਕਾਤਰੋਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਨਿਹਾਲ ਸਿੰਘ ਵਾਲਾ ਐਸ ਸੀ ਹਲਕੇ ਦਾ ਇੰਚਾਰਜ ਸ. ਰਾਜਵਿੰਦਰ ਸਿੰਘ ਧਰਮਕੋਟ ਨੂੰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਹਲਕਾ ਸਨੌਰ ਵਿੱਚ ਪਾਰਟੀ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ 4 ਮੈਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ, ਜਿਸ ਵਿੱਚ ਸ. ਕ੍ਰਿਸ਼ਨ ਸਿੰਘ ਕੰਬੋਜ, ਸ. ਫੌਜਇੰਦਰ ਸਿੰਘ ਮੁਖਮੈਲਪੁਰ, ਸ. ਰਜਿੰਦਰ ਸਿੰਘ ਵਿਰਕ ਅਤੇ ਸ. ਜਸਪਾਲ ਸਿੰਘ ਬਿੱਟੂ ਚੱਠਾ ਨੂੰ ਸ਼ਾਮਲ ਕੀਤਾ ਗਿਆ ਹੈ।

ਸ. ਬਾਦਲ ਨੇ ਦੱਸਿਆ ਕਿ ਆਉਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਸ਼੍ਰੀ ਐਨ. ਕੇ. ਸ਼ਰਮਾ ਨੂੰ ਪਟਿਆਲਾ ਅਤੇ ਮੋਹਾਲੀ ਜਿਲ੍ਹਿਆਂ ਦਾ ਅਬਜਰਵਰ ਨਿਯੁਕਤ ਕੀਤਾ ਗਿਆ ਹੈ। ਉਹ ਉਮੀਦਵਾਰਾਂ ਦੀ ਚੋਣ ਕਰਕੇ ਰਿਪੋਰਟ ਮੁੱਖ ਦਫ਼ਤਰ ਭੇਜਣਗੇ ਅਤੇ ਚੋਣ ਮੁਹਿੰਮ ਦੀ ਅਗਵਾਈ ਵੀ ਕਰਨਗੇ। ਇਸੇ ਤਰ੍ਹਾਂ ਸ਼੍ਰੀ ਕਮਲ ਚੇਤਲੀ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਸ. ਰਣਜੀਤ ਸਿੰਘ ਢਿੱਲੋਂ ਨੂੰ ਹਲਕਾ ਦਾਖਾ ਤੇ ਗਿੱਲ ਐਸ ਸੀ ਦਾ ਅਬਜਰਵਰ ਤਾਇਨਾਤ ਕੀਤਾ ਗਿਆ ਹੈ। ਪਾਰਟੀ ਨੇ ਉਮੀਦ ਜਤਾਈ ਹੈ ਕਿ ਨਵੇਂ ਇੰਚਾਰਜ ਅਤੇ ਅਬਜਰਵਰ ਪਾਰਟੀ ਨੂੰ ਤਲਾਂ ਬੁਨਿਆਦਾਂ ਤੱਕ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

Post a Comment

0 Comments