Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਡਕਾਲਾ ਵਿਖੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਏ ਗਏ

 

ਡਕਾਲਾ 25 ਨਵੰਬਰ (ਜਪਅਨੰਤਪ੍ਰੀਤ ਸਿੰਘ)

ਡਕਾਲਾ ਵਿੱਚ ਅੱਜ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ  ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਸਮਾਗਮ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ, ਜਿਸਦਾ ਉਚਾਰਣ ਪਿੰਡ ਡਕਾਲਾ ਦੀਆਂ ਭੈਣਾਂ ਵੱਲੋਂ ਭਾਵਭੀਨੇ ਮਨ ਨਾਲ ਕੀਤਾ ਗਿਆ। ਇਸ ਆਤਮਕ ਮਾਹੌਲ ਨੇ ਸਾਰੇ ਇਲਾਕੇ ਨੂੰ ਗ਼ੁਰੂਈ ਰੰਗ ਵਿੱਚ ਰੰਗ ਦਿੱਤਾ। ਸਮਾਗਮ ਦੌਰਾਨ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਅਟੱਲ ਆਸਥਾ ਅਤੇ ਜਾਨ ਨਿਓਛਾਵਰ ਕਰਨ ਵਾਲੀ ਕੁਰਬਾਨੀ ਨੂੰ ਵੀ ਯਾਦ ਕੀਤਾ ਗਿਆ। ਡਕਾਲਾ ਮਾਰਕੀਟ ਵਾਸੀਆਂ ਵੱਲੋਂ ਵਿਸ਼ੇਸ਼ ਸਤਿਕਾਰ ਦੇ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਭਾਜਪਾ ਦੇ ਕਈ ਆਗੂ ਵੀ ਹਾਜ਼ਰ ਰਹੇ। ਸੁਰਿੰਦਰ ਸਿੰਘ ਖੇੜਕੀ ਅਤੇ ਜ਼ਿਲਾ ਪ੍ਰਧਾਨ ਹਰਮੇਸ਼ ਗੋਇਲ ਨੇ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਲਾਮ ਕੀਤਾ। ਮੰਡਲ ਪ੍ਰਧਾਨ ਰਣਜੀਤ ਬੱਬੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣੀ ਜਾਨ ਨਿਓਛਾਵਰ ਕਰਕੇ ਨਵਾਂ ਇਤਿਹਾਸ ਰਚਿਆ। ਉਹਨਾਂ ਦੀ ਕੁਰਬਾਨੀ ਸਿਰਫ਼ ਸਿੱਖ ਕੌਮ ਲਈ ਨਹੀਂ ਬਲਕਿ ਪੂਰੇ ਭਾਰਤ ਲਈ ਪ੍ਰੇਰਣਾਦਾਇਕ ਹੈ। ਰਣਜੀਤ ਬੱਬੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਕਾਰਨ ਹੀ ਅੱਜ ਭਾਰਤ ਦਾ ਅਸਤਿਤਵ ਮਜ਼ਬੂਤ ਅਤੇ ਅਟੱਲ ਹੈ। ਬਹਾਦੁਰ ਖਾਨ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜ਼ੁਲਮ ਦੇ ਖ਼ਿਲਾਫ ਗੁਰੂ ਤੇਗ਼ ਬਹਾਦਰ ਜੀ ਦੀ ਅਡੋਲ ਸ਼ਹਾਦਤ ਨੂੰ ਸਾਰਾ ਦੇਸ਼ ਸਤਿਕਾਰ ਨਾਲ ਯਾਦ ਕਰਦਾ ਹੈ। ਉਹਨਾਂ ਦੀ ਕੁਰਬਾਨੀ ਮਨੁੱਖਤਾ ਦੀ ਰੱਖਿਆ ਦਾ ਸਦੀਵੀ ਪ੍ਰਤੀਕ ਹੈ। ਇਸ ਮੌਕੇ ਸਾਬਕਾ ਚੇਅਰਮੈਨ ਮਲਕੀਤ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਰੋਡਾ, ਰੌਸ਼ਨ ਜਿੰਦਲ, ਸੱਤਪਾਲ ਗੋਇਲ, ਕੇਸੀ ਸ਼ਰਮਾ, ਡਾ. ਦਰਸ਼ਨ ਸਿੰਘ, ਚਾਨਣ ਖਾਨ, ਅਲੀ ਸਾਹ, ਬਲਕਾਰ ਸਿੰਘ, ਬਾਲਕ੍ਰਿਸ਼ਣ ਗੋਇਲ, ਸਤਨਾਮ ਸੱਤਾ, ਰਾਮ ਈਸ਼ਵਰ ਸ਼ਰਮਾ (ਆਰਐਸਐਸ), ਪ੍ਰਿੰਸ ਅਤੇ ਇਸਾਤ ਕੁਮਾਰ ਸਮੇਤ ਕਈ ਹੋਰ ਵਿਅਕਤੀਆਂ ਨੇ ਹਾਜ਼ਰੀ ਭਰੀ ਅਤੇ ਗੁਰੂ ਸਾਹਿਬ ਨੂੰ ਨਮਨ ਕੀਤਾ।


ਪਹਿਰ ਟੀਵੀ


Post a Comment

0 Comments