Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਬਿਨ੍ਹਾਂ ਨੰਬਰ ਪਲੇਟ ਵਾਲੇ ਵਾਹਨ ਸੜਕਾਂ ‘ਤੇ ਦੌੜਦੇ ਬੇਖ਼ੌਫ, ਪ੍ਰਸ਼ਾਸਨ ਦੀ ਚੁੱਪੀ‘ਤੇ ਪ੍ਰਸ਼ਨ ਚਿੰਨ੍ਹ


 ਡਕਾਲਾ 30 ਨਵੰਬਰ ( ਜਪਅਨੰਤਪ੍ਰੀਤ ਸਿੰਘ )

ਇਲਾਕੇ ਵਿੱਚ ਬਿਨ੍ਹਾਂ ਨੰਬਰ ਪਲੇਟ ਵਾਲੇ ਵੱਡੇ ਵਾਹਨਾਂ ਦਾ ਸੜਕਾਂ ‘ਤੇ ਬੇਝਿਜਕ ਦੌੜਣਾ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਬਣਦਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਸਨੌਰ, ਰਾਜਪੁਰਾ ਰੋਡ, ਬਲਬੇੜਾ ਰੋਡ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਡੰਪਰਾ, ਟਰਾਲੇ, ਟਰੱਕ ਅਤੇ ਹੋਰ ਭਾਰੀ ਵਾਹਨ ਬਿਨ੍ਹਾਂ ਰਜਿਸਟ੍ਰੇਸ਼ਨ ਨੰਬਰਾਂ ਦੇ ਆਵਾ-ਗਮਨ ਕਰਦੇ ਨਜ਼ਰ ਆ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਅਤੇ ਟ੍ਰੈਫ਼ਿਕ ਵਿਭਾਗ ਵੱਲੋਂ ਇਸ ਗੰਭੀਰ ਮਸਲੇ ਵੱਲ ਕੋਈ ਵਿਚਾਰਯੋਗ ਕਾਰਵਾਈ ਨਾ ਹੁਣ ਤੱਕ ਕੀਤੀ ਗਈ ਹੈ, ਜਿਸ ਨਾਲ ਲੋਕਾਂ ਵਿਚ ਨਾਰਾਜ਼ਗੀ ਵੱਧ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਬਿਨ੍ਹਾਂ ਨੰਬਰ ਪਲੇਟ ਦੇ ਵਾਹਨਾਂ ਨੂੰ ਰੋਕਣ ਜਾਂ ਚੈਕ ਕਰਨ ਲਈ ਨਾ ਕੋਈ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਕਿਤੇ ਟ੍ਰੈਫ਼ਿਕ ਪੁਲਿਸ ਦੀ ਮੌਜੂਦਗੀ ਨਜ਼ਰ ਆਉਂਦੀ ਹੈ। ਇਸ ਕਾਰਨ ਬੇਧੜੱਕ ਚੱਲ ਰਹੇ ਇਹ ਵਾਹਨ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਖਾਸ ਕਰਕੇ ਸਵੇਰੇ ਤੇ ਸ਼ਾਮ ਦੇ ਵੇਲੇ, ਜਦੋਂ ਸਕੂਲਾਂ ਦੇ ਬੱਚੇ ਅਤੇ ਦਫਤਰ ਜਾਣ ਵਾਲੇ ਲੋਕ ਸੜਕਾਂ ‘ਤੇ ਵੱਧ ਗਿਣਤੀ ਵਿੱਚ ਹੁੰਦੇ ਹਨ, ਭਾਰੀ ਵਾਹਨਾਂ ਦੀ ਇਸ ਬੇਜਵਾਬਦਾਰੀ ਕਾਰਨ ਦੁਰਘਟਨਾਂ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।ਸਥਾਨਕ ਵਸਨੀਕਾਂ ਦਾ ਇਹ ਵੀ ਕਹਿਣਾ ਹੈ ਕਿ ਬਿਨ੍ਹਾਂ ਨੰਬਰ ਪਲੇਟ ਦੇ ਇਹ ਵਾਹਨ ਅਕਸਰ ਓਵਰਲੋਡ ਚੱਲਦੇ ਹਨ, ਜਿਸ ਨਾਲ ਨਾ ਸਿਰਫ ਸੜਕਾਂ ਨੂੰ ਨੁਕਸਾਨ ਪਹੁੰਚਦਾ ਹੈ ਸਗੋਂ ਇਲਾਕੇ ਦੀ ਟ੍ਰੈਫਿਕ ਪ੍ਰਣਾਲੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਮੇਂ ‘ਤੇ ਇਸ ਗੜਬੜ ‘ਤੇ ਅੰਕੁਸ਼ ਨਾ ਲਗਾਇਆ ਗਿਆ ਤਾਂ ਕੋਈ ਵੱਡੀ ਦੁਰਘਟਨਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲੋਕਾਂ ਨੇ ਡੀਸੀ ਪਟਿਆਲਾ ਅਤੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਤੁਰੰਤ ਨਾਕਾਬੰਦੀਆਂ ਲਗਾ ਕੇ ਅਜਿਹੇ ਵਾਹਨਾਂ ‘ਤੇ ਕਾਰਵਾਈ ਕੀਤੀ ਜਾਵੇ, ਤਾਂ ਜੋ ਆਮ ਜਨਤਾ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਲਾਕਾ ਵਾਸੀਆਂ ਦਾ ਸਪੱਸ਼ਟ ਮਤਲਬ ਹੈ ਕਿ ਸੜਕਾਂ ‘ਤੇ ਕਾਨੂੰਨ ਦੀ ਸਖ਼ਤ ਪਾਲਣਾ ਕਰਵਾਉਣਾ ਪ੍ਰਸ਼ਾਸਨ ਦੀ ਮੁੱਖ ਜ਼ਿੰਮੇਵਾਰੀ ਹੈ, ਜਿਸ ਵਿਚ ਲਾਪਰਵਾਹੀ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਇਸ ਮਾਮਲੇ ਸਬੰਧੀ ਐਸ ਪੀ ਟਰੈਫਿਕ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਮਾਮਲਾ ਸਾਡੇ ਧਿਆਨ ਚ ਹੁਣ ਆਇਆ ਹੈ ਇਹ ਕਹਿੰਦਿਆਂ ਓਹਨਾ ਯਕੀਨ ਦਿਲਵਾਇਆ ਕਿ ਅੱਗੇ ਤੋਂ ਅਜਿਹਾ ਕੁੱਝ ਵੀ ਨਹੀਂ ਹੋਣ ਦਿੱਤਾ ਜਾਵੇਗਾ,ਪੁਲਿਸ ਨਾਕਾ ਲਗਾ ਕੇ ਚੈਕਿੰਗ ਕੀਤੀ ਜਾਵੇਗੀ

Post a Comment

0 Comments