Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਅਦਰਕ ਨਹੀਂ ਜ਼ਹਿਰ ਹੈ ਇਹ...! ਜਲੰਧਰ ਦੀ ਮਕਸੂਦਾਂ ਮੰਡੀ ਦੀ ਵੀਡੀਓ ਹੋ ਰਹੀ ਵਾਇਰਲ


 ਜਲੰਧਰ(ਜਪਅਨੰਤਪ੍ਰੀਤ ਸਿੰਘ)

ਜਲੰਧਰ ਦੀ ਪ੍ਰਸਿੱਧ ਮਕਸੂਦਾਂ ਸਬਜ਼ੀ ਮੰਡੀ 'ਚ ਅਦਰਕ ਨੂੰ ਕਥਿਤ ਤੌਰ 'ਤੇ ਟਾਇਲਟ ਕਲੀਨਰ ਅਤੇ ਹੋਰ ਤੇਜ਼ਾਬਾਂ (acids) ਨਾਲ ਧੋਣ ਦਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੜਕੰਪ ਮਚ ਗਿਆ ਹੈ।ਵਾਇਰਲ ਹੋਏ ਇਸ ਵੀਡੀਓ 'ਚ, ਜਿਸ ਨੂੰ ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ ਦਾ ਦੱਸਿਆ ਜਾ ਰਿਹਾ ਹੈ, ਕੁਝ ਆਦਮੀ ਜ਼ਮੀਨ 'ਤੇ ਅਦਰਕ ਨੂੰ ਸਾਫ਼ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਬਣਾਉਣ ਵਾਲੇ ਵਿਅਕਤੀ ਦੀ ਆਵਾਜ਼ ਸੁਣੀ ਜਾ ਸਕਦੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਅਦਰਕ, ਜੋ ਬਾਅਦ ਵਿੱਚ ਲੋਕਾਂ ਦੀ ਖਪਤ ਲਈ ਸ਼ਹਿਰਾਂ ਵਿੱਚ ਜਾਵੇਗਾ, ਟਾਇਲਟ ਕਲੀਨਰ ਅਤੇ ਗੰਦੇ ਪਾਣੀ ਦੀ ਵਰਤੋਂ ਕਰਕੇ ਸਾਫ਼ ਕੀਤਾ ਜਾ ਰਿਹਾ ਹੈ।

Post a Comment

0 Comments