ਸਨੌਰ 15 ਮਾਰਚ ( ਬਲਵਿੰਦਰ ਸਿੰਘ )
ਕੁਝ ਮਹੀਨੇ ਪਹਿਲਾਂ ਪੰਜਾਬ ਅੰਦਰ ਹੜ੍ਹ ਆਏ ਬਹੁਤ ਤਬਾਹੀ ਹੋਈ ਤੇ ਬੁਰੀ ਤਰਾਂ ਬਰਬਾਦੀ ਹੋਣ ਤੋਂ ਬਾਅਦ ਪੰਜਾਬ ਇਕ ਵਾਰ ਫੇਰ ਸੰਭਲ ਗਿਆ ਪਰ ਸਨੌਰ ਅੰਦਰ ਹੜ੍ਹਾਂ ਦੀ ਮਾਰ ਤੋ ਬਾਅਦ ਇੱਕ ਸਿਆਸੀ ਜੰਗ ਛਿੜੀ ਆਮ ਆਦਮੀ ਪਾਰਟੀ ਦੇ ਆਪਣੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਹਲਕੇ ਦੇ ਲੋਕਾਂ ਦੇ ਹੱਕ ਦੀ ਆਵਾਜ਼ ਚੁੱਕਣ ਲਈ ਆਪਣੀ ਹੀ ਪਾਰਟੀ ਨਾਲ ਬਗਾਵਤ ਕਰਨੀ ਪਈ ਜਿਸਦਾ ਖਮਿਆਜਾ ਪਠਾਣਮਾਜਰਾ ਤੇ ਓਸਦੇ ਪਰਿਵਾਰ ਨੂੰ ਤਾਂ ਭੁਗਤਣਾ ਹੀ ਪਿਆ ਨਾਲ ਨਾਲ ਪੂਰੇ ਹਲਕਾ ਸਨੌਰ ਨਿਵਾਸੀਆ ਨੂੰ ਭੁਗਤਨਾ ਪਿਆ ਸਨੌਰ ਸ਼ਹਿਰ ਵਿਕਾਸ ਪੱਖੋਂ ਪੱਛੜ ਗਿਆ 4 ਸਾਲ ਬੀਤਣ ਦੇ ਬਾਅਦ ਵੀ ਸਨੌਰ ਸ਼ਹਿਰ ਵਿੱਚ ਇੱਕ ਕੰਮ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹੀਂ ਕੀਤਾ ਸਨੌਰ ਦੀ ਫਿਰਨੀ ਜਿਸਦਾ ਬੁਰਾ ਹਾਲ ਹੈ ਜਗਾ ਜਗਾ ਵੱਡੇ ਵੱਡੇ ਖੱਡੇ ਦੇਖਣ ਨੂੰ ਮਿਲਦੇ ਹਨ ਜਿਸਨੂੰ ਢਕਣ ਲਈ ਕਿਤੇ ਟਰਾਲੀ ਖੜੀ ਕੀਤੀ ਕਿਤੇ ਵੱਡੇ ਵੱਡੇ ਬਾਂਸ ਲਗਾ ਖੱਡਿਆਂ ਤੋਂ ਬਚਣ ਦੇ ਸੰਕੇਤ ਦਿੱਤੇ ਗਏ ਹਨ ਸਨੌਰ ਤੋਂ ਆਮ ਆਦਮੀ ਪਾਰਟੀ ਨੇ ਰਣਜੋਧ ਸਿੰਘ ਹਡਾਨਾ ਨੂੰ ਹਲਕੇ ਦੀ ਨੁਮਾਇੰਦਗੀ ਦਿੱਤੀ ਓਹਨਾ ਸਨੌਰ ਫਿਰਨੀ ਦੀ ਪਾਇਪ ਲਾਇਨ ਦਾ ਕਾਫੀ ਸਮਾਂ ਪਹਿਲਾਂ ਉਦਘਾਟਨ ਕੀਤਾ ਜਿਸਦਾ ਕੰਮ ਅੱਜ ਤਕ ਸ਼ੁਰੂ ਨਹੀਂ ਹੋਇਆ ਉਪਰ ਦਿੱਤੀ ਤਸਵੀਰ ਵਿੱਚ ਬੱਸ ਅੱਡੇ ਦੀ ਟੁੱਟੀ ਹੋਈ ਛੱਤ ਸਾਫ ਦਿਖਾਈ ਦੇ ਰਹੀ ਹੈ ਜਿਸ ਜਗ੍ਹਾ ਸਟੇਜ ਲੱਗੀ ਓਹ ਸਨੌਰ ਬੱਸ ਅੱਡੇ ਦੀ ਜਗ੍ਹਾ ਹੈ ਕਾਫੀ ਲੰਬਾ ਸਮਾਂ ਰਣਜੋਧ ਸਿੰਘ ਹਡਾਣਾ PRTC ਦੇ ਚੇਅਰਮੈਨ ਰਹੇ ਤੇ ਹਲਕਾ ਸਨੌਰ ਦੇ ਇੰਚਾਰਜ ਹੋਣ ਦੇ ਬਾਵਜੂਦ ਉਹ ਬੱਸ ਅੱਡੇ ਦੀ ਖਸਤਾ ਹਾਲਤ ਨੂੰ ਸੁਧਾਰਨ ਵਿੱਚ ਨਾਕਾਮ ਰਹੇ ਬੱਸ ਸਟੈਂਡ ਦੀ ਆਮਦਨੀ ਤਕਰੀਬਨ 50 ਤੋਂ 60 ਹਜ਼ਾਰ ਰੁਪਏ ਮਹੀਨਾ ਹੈ ਜੌ ਅੰਦਰ ਲਗਦੀਆਂ ਰੇਹੜੀਆਂ ਤੋਂ ਪਰ ਰੇਹੜੀ 100 ਰੁਪਿਆ ਰੋਜਾਨਾ ਦੇ ਹਿਸਾਬ ਨਾਲ ਇਕੱਠਾ ਹੁੰਦਾ ਹੈ ਕਾਫੀ ਵਾਰ ਅਖ਼ਬਾਰਾਂ ਵਿੱਚ ਇਸਦੀਆਂ ਖਬਰਾਂ ਲਗਣ ਤੋਂ ਬਾਦ ਵੀ ਇਸਦੀ ਮੁਰੰਮਤ ਨਹੀਂ ਕੀਤੀ ਗਈ ਹੁਣ ਸਵਾਲ ਇਹ ਉੱਠਦਾ ਹੈ ਕਿ ਬੱਸ ਅੱਡੇ ਦੀ ਆਪਣੀ ਰੋਜ਼ਾਨਾ ਦੀ ਕਮਾਈ ਹੋਣ ਦੇ ਬਾਵਜੂਦ ਇਸਦੀ ਮੁਰੰਮਤ ਨਹੀਂ ਹੋਈ ਚੋਣ ਜਾਬਤਾ ਲੱਗਣ ਵਿੱਚ ਕੁਝ ਸਮਾਂ ਬਾਕੀ ਹੈ ਕੀ ਇਹਨਾ ਪੰਜ ਛੇ ਮਹੀਨਿਆਂ ਵਿੱਚ ਸਨੌਰ ਦੀ ਨੁਹਾਰ ਬਦਲੇਗੀ ਜਾ ਫੇਰ ਸਾਡਾ ਸਨੌਰ ਇਸੇ ਤਰ੍ਹਾਂ ਮੰਦਹਾਲੀ ਵਿੱਚ ਰਹੇਗਾ ??????
Pehar TV ਪਹਿਰ ਟੀਵੀ
© Pehar TV | All Rights Reserved
0 Comments