Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਸਾਬਕਾ ਫੌਜੀ ਵਲੋਂ ਪਤਨੀ ਤੇ ਸੱਸ ਦੀ ਹੱਤਿਆ ਤੋਂ ਬਾਅਦ ਖ਼ੁਦਕੁਸ਼ੀ

ਗੁਰਦਾਸਪੁਰ, 19 ਨਵੰਬਰ(ਜਪਅਨੰਤਪ੍ਰੀਤ ਸਿੰਘ)
 ਗੁਰਦਾਸਪੁਰ ਦੇ ਥਾਣਾ ਦੌਰਾਂਗਲਾ ਅਧੀਨ ਆਉਂਦੇ ਪਿੰਡ ਖੁੱਥੀ ਵਿਖੇ ਬੀਤੀ ਰਾਤ ਇਕ ਵਿਅਕਤੀ ਵਲੋਂ ਘਰ ਵਿਚ ਰਹਿੰਦੀਆਂ ਮਾਂ-ਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਕਾਤਲ, ਜੋ ਕਿ ਸਾਬਕਾ ਫ਼ੌਜੀ ਦੱਸਿਆ ਜਾ ਰਿਹਾ ਹੈ, ਨੇ ਵੀ ਆਪਣੇ ਆਪ ਨੂੰ ਉਸ ਸਮੇਂ ਗੋਲੀ ਮਾਰ ਲਈ ਜਦੋਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਗਈ ਸੀ। ਕਤਲ ਦਾ ਹੁਣ ਤੱਕ ਕੋਈ ਸਪਸ਼ਟ ਕਾਰਨ ਪਤਾ ਨਹੀਂ ਚੱਲ ਸਕਿਆ ਹੈ, ਪਰ ਇਲਾਕੇ ਵਿਚ ਇਸ ਗੱਲ ਦੀ ਚਰਚਾ ਹੈ ਕਿ ਇਹ ਕਤਲ ਲੜਕੀ ਦੇ ਪਤੀ ਵਲੋਂ ਕੀਤਾ ਗਿਆ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਵਿਆਹੀ ਹੋਈ ਸੀ ਅਤੇ ਪਤੀ ਨਾਲ ਅਣ-ਬਣ ਦੇ ਚਲਦਿਆਂ ਉਹ ਬੀਤੇ ਕਈ ਸਾਲਾਂ ਤੋਂ ਆਪਣੀ ਮਾਂ ਨਾਲ ਪੇਕੇ ਘਰ ਹੀ ਰਹਿ ਰਹੀ ਸੀ। 

 

Post a Comment

0 Comments