ਪਟਿਆਲਾ 26 ਨਵੰਬਰ (ਪਹਿਰ ਟੀਵੀ ਬਿਓਰੋ) ਟੀ.ਐਸ.ਯੂ. ਪਟਿਆਲਾ ਦੇ ਸਰਕਲ ਪ੍ਰਧਾਨ ਹਰਜੀਤ ਸਿੰਘ ਸੇਖੋਂ ਅਤੇ ਸਰਕਲ ਸਕੱਤਰ ਬਿਰੇਸ਼ ਕੁਮਾਰ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਸੂਬਾ ਕਮੇਟੀ ਦੇ ਸੱਦੇ ਉੱਤੇ ਪੱਛਮ ਮੰਡਲ ਪਟਿਆਲਾ, ਪੂਰਬ ਮੰਡਲ ਪਟਿਆਲਾ, ਮਾਡਲ ਟਾਊਨ ਪਟਿਆਲਾ ਅਤੇ ਸਬ ਅਰਬਨ ਮੰਡਲ ਪਟਿਆਲਾ ਦੇ ਟੈਕਨੀਕਲ ਕਾਮੇ ਅਤੇ ਠੇਕਾ ਕਾਮੇ ਅਤੇ ਪੈਸਕੋ ਕਾਮਿਆਂ ਵੱਲੋਂ ਪੂਰਬ ਮੰਡਲ ਪਟਿਆਲਾ ਅੱਗੇ ਸਾਂਝਾ ਧਰਨਾ ਦਿੱਤਾ ਗਿਆ। ਇਸ ਵਿੱਚ 350 ਕਾਮਿਆਂ ਨੇ ਸ਼ਮੂਲੀਅਤ ਕੀਤੀ। ਇਹ ਧਰਨਾ ਬਿਜਲੀ ਐਕਟ 2025 ਨੂੰ ਰੱਦ ਕਰਵਾਉਣ, ਬਿਜਲੀ ਬੋਰਡ ਦੀਆਂ ਜਮੀਨਾਂ ਨੂੰ ਵੇਚਣ ਦੇ ਵਿਰੋਧ ਵਿੱਚ, ਡਿਸਮਿਸ ਆਗੂਆਂ ਨੂੰ ਹਾਈ ਕੋਰਟ ਦੇ ਫੈਸਲੇ ਅਨੁਸਾਰ ਬਹਾਲ ਕਰਵਾਉਣ ਲਈ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ, 16 ਪ੍ਰਤੀਸ਼ਤ ਡੀ.ਏ. ਨੂੰ ਬਹਾਲ ਕਰਵਾਉਣ ਲਈ ਅਤੇ ਹੋਰ ਭੱਤੇ ਬਹਾਲ ਕਰਵਾਉਣ ਲਈ, ਨਿੱਜੀਕਰਨ ਦੀ ਨੀਤੀ ਰੱਦ ਕਰਵਾਉਣ ਲਈ, ਨਵੀਂ ਭਰਤੀ ਪੱਕੇ ਤੌਰ ਤੇ ਕਰਵਾਉਣ ਲਈ, ਸੀ.ਐਚ.ਬੀ. ਕਾਮਿਆਂ ਨੂੰ ਪੱਕੇ ਕਰਨ ਲਈ, ਦਿੱਤਾ ਗਿਆ। ਇਸ ਧਰਨੇ ਨੂੰ ਸੀ.ਐਚ.ਬੀ. ਯੂਨੀਅਨ ਵਲੋਂ ਹਰਮੀਤ ਸਿੰਘ, ਦਿਲਪ੍ਰੀਤ ਸਿੰਘ, ਹੈਪੀ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਵਲੋਂ ਗੁਰਦੀਪ ਸਿੰਘ, ਵਿਜੇ ਦੇਵ, ਜਤਿੰਦਰ ਸਿੰਘ ਚੱਢਾ, ਹਰਜੀਤ ਸਿੰਘ, ਬਿਰੇਸ਼ ਕੁਮਾਰ, ਇੰਦਰਜੀਤ ਸਿੰਘ, ਜ਼ੋਗਿੰਦਰ ਮੋਜੀ, ਭਗਵਾਨ ਸਿੰਘ, ਕਰਮਜੀਤ ਸਿੰਘ ਅਤੇ ਪੈਸਕੋ ਵਲੋਂ ਸੰਦੀਪ ਖਤਰੀ ਆਦਿ ਵਲੋਂ ਸੰਬੋਧਨ ਕੀਤਾ ਗਿਆ। ਇਸ ਤੋਂ ਇਲਾਵਾ ਸਮਾਣਾ ਮੰਡਲ, ਰਾਜਪੁਰਾ ਮੰਡਲ, ਨਾਭਾ ਮੰਡਲ ਵਿੱਚ ਵੱਖਰੇ ਤੌਰ ਤੇ ਧਰਨਾ ਦਿੱਤਾ ਗਿਆ। ਅਖੀਰ ਵਿੱਚ ਸਾਰੇ ਕਾਮਿਆਂ ਨੇ ਇਕੱਠੇ ਹੋ ਕੇ ਬਿਜਲੀ ਐਕਟ 2025 ਦੀਆਂ ਕਾਪੀਆਂ ਸਾੜੀਆਂ।

0 Comments