19 ਫਰਵਰੀ (ਜਪਅਨੰਤਪ੍ਰੀਤ ਸਿੰਘ)
ਪਿੰਡ ਗਨੌਰ, ਜ਼ਿਲ੍ਹਾ ਪਟਿਆਲਾ ਵਿੱਚ 19 ਫ਼ਰਵਰੀ ਤੋਂ 25 ਫ਼ਰਵਰੀ 2026 ਤੱਕ ਮਹਾਂ ਸਪਤਾਹ ਯੱਗ ਦੇ ਪਵਿੱਤਰ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਇਹ ਸਮਾਗਮ ਅਵਤਾਰ ਸਿੰਘ ਜੀ ਵੱਲੋਂ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਦੇ ਸ਼ੁਭ ਅਵਸਰ ‘ਤੇ ਕਰਵਾਏ ਜਾ ਰਹੇ ਹਨ, ਜਿਸ ਅਧੀਨ ਕਥਾ ਅਤੇ ਭੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਹਰ ਰੋਜ਼ ਸ਼ਾਮ 4 ਵਜੇ ਤੋਂ 6 ਵਜੇ ਤੱਕ ਕਥਾ ਦਾ ਆਯੋਜਨ ਕੀਤਾ ਜਾਵੇਗਾ। ਕਥਾ ਵਿਆਸ ਵਜੋਂ ਪ੍ਰਸਿੱਧ ਧਾਰਮਿਕ ਵਿਦਵਾਨ ਸ਼ਾਸਤਰੀ ਰਾਮ ਸੇਵਕ ਜੀ ਕਲ
ਵਾਨੁੰ ਵਾਲੇ ਸੰਗਤ ਨੂੰ ਧਾਰਮਿਕ ਉਪਦੇਸ਼ਾਂ ਰਾਹੀਂ ਆਤਮਕ ਗਿਆਨ ਪ੍ਰਦਾਨ ਕਰਨਗੇ।
ਵਾਨੁੰ ਵਾਲੇ ਸੰਗਤ ਨੂੰ ਧਾਰਮਿਕ ਉਪਦੇਸ਼ਾਂ ਰਾਹੀਂ ਆਤਮਕ ਗਿਆਨ ਪ੍ਰਦਾਨ ਕਰਨਗੇ।
ਇਸ ਦੇ ਨਾਲ ਹੀ ਰੋਜ਼ਾਨਾ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਕਥਾ ਉਪਰੰਤ ਵੀ ਸੰਗਤ ਲਈ ਪ੍ਰਸਾਦ ਅਤੇ ਲੰਗਰ ਦੀ ਵਿਵਸਥਾ ਰਹੇਗੀ।
ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਮਹਾਂ ਸਪਤਾਹ ਯੱਗ ਦਾ ਲਾਭ ਲੈਣ

0 Comments