Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਪਟਿਆਲਾ 'ਚ ਭੂਚਾਲ ਦੇ ਝਟਕੇ, ਲੋਕ ਘਰਾਂ ਤੋਂ ਬਾਹਰ ਨਿਕਲੇ



ਪਟਿਆਲਾ, 12 ਨਵੰਬਰ (ਜਪਅਨੰਤਪ੍ਰੀਤ ਸਿੰਘ)

ਅੱਜ ਰਾਤ 9.31 ਵਜੇ ਪਟਿਆਲਾ ਅਤੇ ਆਸਪਾਸ ਦੇ ਇਲਾਕਿਆਂ 'ਚ ਭੂਚਾਲ ਦੇ ਦੋ ਵਾਰ ਝਟਕੇ ਮਹਿਸੂਸ ਕੀਤੇ ਗਏ। ਅਚਾਨਕ ਧਰਤੀ ਹਿਲਣ ਨਾਲ ਲੋਕ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ। ਹਾਲਾਂਕਿ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ। ਭੂਚਾਲ ਦੀ ਤੀਬਰਤਾ ਅਤੇ ਕੇਂਦਰ ਬਾਰੇ ਜਾਣਕਾਰੀ ਲਈ ਭੂਗਰਭ ਵਿਭਾਗ ਵੱਲੋਂ ਜਾਂਚ ਜਾਰੀ ਹੈ। ਲੋਕਾਂ ਨੇ ਕਿਹਾ ਕਿ ਝਟਕੇ ਕੁਝ ਸੈਕਿੰਡ ਤੱਕ ਰਹੇ, ਪਰ ਅਹਿਸਾਸ ਕਾਫ਼ੀ ਤੀਖੇ ਸਨ। ਪ੍ਰਸ਼ਾਸਨ ਨੇ ਸਾਵਧਾਨੀ ਬਰਤਣ ਦੀ ਅਪੀਲ ਕੀਤੀ ਹੈ।

Post a Comment

0 Comments