Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਪੰਜਾਬ ਵਿੱਚ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਵੱਡੀ ਖਬਰ

ਫ਼ਤਹਿਗੜ੍ਹ ਸਾਹਿਬ 27 ਨਵੰਬਰ (ਪਹਿਰ ਟੀਵੀ ਬਿਓਰੋ)

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਤਿਹਗੜ੍ਹ ਸਾਹਿਬ ਦੇ ਤਹਿਸੀਲ ਦਫਤਰ ਤੋਂ ਸੂਬਾ ਪੱਧਰੀ ਏਜੀ ਰਜਿਸਟਰੀ ਪ੍ਰੋਜੈਕਟ ਦੀ ਲੰਚ ਕੀਤੀ ਗਈ। ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਹੈਲਪਲਾਈਨ 1076 ਤੇ ਫੋਨ ਕਰਕੇ ਘਰ ਬੁਲਾ ਕੇ ਅਧਿਕਾਰੀ ਕੋਲੋਂ ਤੁਸੀਂ ਰਜਿਸਟਰੀ ਕਰਵਾ ਸਕਦੇ ਹੋ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਮੁਹਾਲੀ ਤੋਂ ਈਜ਼ੀ ਰਜਿਸਟਰੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ। ਮੁਹਾਲੀ ਵਿੱਚ ਪਹਿਲਾਂ ਡਰਾਈ ਰਨ ਕੀਤਾ ਗਿਆ ਸੀ ਅਤੇ ਫਿਰ ਉਦਘਾਟਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਪਹਿਲਾਂ ਕਈ ਕਈ ਦਿਨ ਰਜਿਸਟਰੀਆਂ ਕਰਵਾਉਣ ਤੇ ਲੱਗ ਜਾਂਦੇ ਸਨ ਮਾਲੀਆ ਵਿਭਾਗ ਲੋਕਾਂ ਨੂੰ ਹੋਰ ਵੀ ਸਹੂਲਤ ਦੇਣ ਲਈ ਲੱਗਾ ਹੋਇਆ ਹੈ। ਲੋਕਾਂ ਨੂੰ ਸਹੂਲਤ ਦੇਣ ਲਈ ਪੰਜਾਬ ਸਰਕਾਰ ਵੱਡੇ ਫੈਸਲੇ ਲੈ ਰਹੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਵੱਡੇ ਪੱਧਰ ਤੇ ਮਨਾ ਰਹੇ ਹਾਂ। ਉਨਾਂ ਦੇ ਵੰਸ਼ ਵਿੱਚੋਂ ਹੀ ਛੋਟੇ ਸਾਹਿਬਜ਼ਾਦਿਆਂ ਨੇ ਇੱਥੇ ਸ਼ਹੀਦੀ ਪ੍ਰਾਪਤ ਕੀਤੀ ਹੈ। ਫਤਿਹਗੜ੍ਹ ਸਾਹਿਬ ਇੱਕ ਪਵਿੱਤਰ ਧਰਤੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਸ਼ਹੀਦਾਂ ਦੇ ਬਲਿਦਾਨ ਪਵਿੱਤਰ ਹਨ ਉਸੇ ਤਰ੍ਹਾਂ ਇਸ ਪਵਿੱਤਰ ਧਰਤੀ ਤੇ ਕੰਮ ਵੀ ਸਾਰੇ ਪਵਿੱਤਰ ਹੀ ਹੋਣ ਉਹਨਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲ ਸਕੀਏ
 

Post a Comment

0 Comments