Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਡੇਂਗੂ ਦੇ ਵੱਧ ਰਹੇ ਮਾਮਲਿਆਂ ਨੂੰ ਮੱਦੇਨਜਰ ਰੱਖਦਿਆਂ ਨਗਰ ਨਿਗਮ ਸਨੌਰ ਵਲੋਂ ਕੀਤੀ ਫੋਗਿੰਗ

ਸਨੌਰ 20 ਨਵੰਬਰ (ਜਪਅਨੰਤਪ੍ਰੀਤ ਸਿੰਘ)
ਡੇਂਗੂ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਨਗਰ ਨਿਗਮ ਸਨੌਰ ਵੱਲੋਂ ਅੱਜ ਪੂਰੇ ਸ਼ਹਿਰ ਵਿੱਚ ਵਿਆਪਕ ਫੌਗਿੰਗ ਮੁਹਿੰਮ ਚਲਾਈ ਗਈ। ਸਵੇਰੇ ਤੋਂ ਹੀ ਨਿਗਮ ਦੀਆਂ ਟੀਮਾਂ ਵੱਖ-ਵੱਖ ਵਾਰਡਾਂ, ਗਲੀਆਂ, ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਫੌਗਿੰਗ ਮਸ਼ੀਨਾਂ ਦੇ ਨਾਲ ਪਹੁੰਚੀਆਂ ਤੇ ਮੱਛਰਾਂ ਦੇ ਨਾਸ ਲਈ ਕਾਰਵਾਈ ਕੀਤੀ। ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਹਾਲੀਆ ਦਿਨਾਂ ਵਿੱਚ ਡੇਂਗੂ ਦੇ ਕਈ ਕੇਸ ਸਾਹਮਣੇ ਆਉਣ ਤੋਂ ਬਾਅਦ ਇਹ ਕਦਮ ਤੁਰੰਤ ਪ੍ਰਭਾਵ ਨਾਲ ਚੁੱਕਿਆ ਗਿਆ ਹੈ ਤਾਂ ਜੋ ਮੱਛਰਾਂ ਦੀ ਵਰਧੀ 'ਤੇ ਰੋਕ ਲਗਾਈ ਜਾ ਸਕੇ। ਅਧਿਕਾਰੀਆਂ ਨੇ ਕਿਹਾ ਕਿ ਇਹ ਮੁਹਿੰਮ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੇਗੀ ਅਤੇ ਜਿਹਥੇ ਵੀ ਪਾਣੀ ਖੜ੍ਹਾ ਮਿਲੇਗਾ, ਉਥੇ ਖਾਸ ਧਿਆਨ ਦਿੱਤਾ ਜਾਵੇਗਾ। ਇਸ ਦੌਰਾਨ ਨਗਰ ਨਿਗਮ ਨੇ ਸਨੌਰ ਦੇ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ, ਕੂੜਾ-ਕਰਕਟ ਨੂੰ ਠੀਕ ਢੰਗ ਨਾਲ ਨਿਸ਼ਕਾਸ਼ਤ ਕਰਨ ਅਤੇ ਕੂਲਰਾਂ, ਟੈਂਕੀਆਂ ਅਤੇ ਹੋਰ ਬਰਤਨਾਂ ਦੀ ਸਮੇਂ-ਸਿਰ ਸਫ਼ਾਈ ਕਰਨ। ਨਿਗਮ ਦੇ ਮੁਤਾਬਕ, ਡੇਂਗੂ ਤੋਂ ਬਚਾਅ ਵਿੱਚ ਲੋਕਾਂ ਦੀ ਭਾਗੀਦਾਰੀ ਸਭ ਤੋਂ ਮਹੱਤਵਪੂਰਨ ਹੈ ਲੋਕਾਂ ਨੇ ਵੀ ਨਗਰ ਨਿਗਮ ਦੀ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਫੌਗਿੰਗ ਕਾਰਵਾਈ ਨਾਲ ਮੱਛਰਾਂ ਵਿੱਚ ਕਾਫ਼ੀ ਕਮੀ ਆਉਣ ਦੀ ਉਮੀਦ ਹੈ। ਨਗਰ ਨਿਗਮ ਦਾ ਕਹਿਣਾ ਹੈ ਕਿ ਡੇਂਗੂ ਦੀ ਰੋਕਥਾਮ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।

Post a Comment

0 Comments