Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਆਪ ਦੇ ਬਾਗੀ ਐਮ.ਐਲ.ਏ. ਪਠਾਣਮਾਜਰਾ ਵੱਲੋਂ ਹਲਕਾ ਇੰਚਾਰਜ ਹਡਾਣਾ ‘ਤੇ ਵੱਡੇ ਸਵਾਲ


ਪਟਿਆਲਾ 19 ਨਵੰਬਰ (ਪਹਿਰ ਟੀਵੀ ਬਿਓਰੋ)
ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਇੱਕ ਵਾਰ ਫਿਰ ਲਾਈਵ ਆ ਕੇ ਨਵੇਂ ਹਲਕਾ ਇੰਚਾਰਜ ਅਤੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਪਠਾਣਮਾਜਰਾ ਨੇ ਦਾਅਵਾ ਕੀਤਾ ਕਿ ਹਡਾਣਾ ਵੱਲੋਂ ਜਿਨ੍ਹਾਂ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ, ਉਹ ਸਾਰੇ ਕੰਮ ਪਹਿਲਾਂ ਹੀ ਉਨ੍ਹਾਂ ਵੱਲੋਂ ਪਾਸ ਕਰਵਾਏ ਹੋਏ ਹਨ, ਪਰ ਹੁਣ ਉਨ੍ਹਾਂ ’ਤੇ “ਆਪਣੀ ਥਾਪੜੀ” ਮਾਰੀ ਜਾ ਰਹੀ ਹੈ। ਦੱਸਣਯੋਗ ਹੈ ਕਿ ਹਡਾਣਾ ਨੂੰ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੁਆਰਾ ਹਲਕਾ ਸਨੌਰ ਦਾ ਇੰਚਾਰਜ ਲਗਾਇਆ ਗਿਆ ਹੈ ਅਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਹਲਕੇ ਵਿੱਚ ਸੜਕਾਂ, ਸਟੇਡੀਅਮ ਅਤੇ ਹੋਰ ਵਿਕਾਸ ਕਾਰਜਾਂ ਦੇ ਉਦਘਾਟਨ ਤੇ ਦੌਰੇ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਪਟਿਆਲਾ–ਪਿਹੋਵਾ ਸੜਕ ਦੇ ਨਵੀਨੀਕਰਨ ਦਾ ਉਦਘਾਟਨ ਕਰਦਿਆਂ ਦਾਅਵਾ ਕੀਤਾ ਗਿਆ ਸੀ ਕਿ ਦੋ ਮਹੀਨਿਆਂ ਵਿੱਚ ਹਲਕੇ ਲਈ 100 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਲਿਆਂਦੇ ਗਏ ਹਨ। ਹਡਾਣਾ ਵੱਲੋਂ ਇਨ੍ਹਾਂ ਕੰਮਾਂ ਦੀਆਂ ਵੀਡੀਓਆਂ ਅਤੇ ਫੋਟੋਆਂ ਸੋਸ਼ਲ ਮੀਡੀਆ ’ਤੇ ਵੀ ਵਧੇਰੇ ਪ੍ਰਚਾਰਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਦਾਵਿਆਂ ਉੱਤੇ ਹੀ ਪਠਾਣਮਾਜਰਾ ਨੇ ਕੜੇ ਸ਼ਬਦਾਂ ਵਿੱਚ ਵਿਰੋਧ ਜਤਾਇਆ ਹੈ। ਆਪਣੇ ਲਾਈਵ ਦੌਰਾਨ ਉਨ੍ਹਾਂ ਕਿਹਾ, “ਜੇ ਹਡਾਣਾ ਹਲਕਾ ਸਨੌਰ ਲਈ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਵੇ, ਤਾਂ ਮੈਂ ਖੁਦ ਉਸਨੂੰ ਸ਼ਾਬਾਸ਼ ਦੇਵਾਂਗਾ, ਪਰ ਦੂਸਰਿਆਂ ਦੇ ਕੀਤੇ ਕੰਮਾਂ ਨੂੰ ਆਪਣਾ ਦੱਸਣਾ ਗਲਤ ਹੈ। ਉਨ੍ਹਾਂ ਆਖਿਆ ਕਿ ਹਲਕੇ ਦੇ ਲੋਕ ਸਭ ਜਾਣਦੇ ਹਨ ਕਿ ਇਹ ਪ੍ਰੋਜੈਕਟ ਕੌਣ ਲੈ ਕੇ ਆਇਆ। “ਹਲਕਾ ਸਨੌਰ ਦੇ ਵੋਟਰਾਂ ਨੂੰ ਪਤਾ ਹੈ ਕਿ ਸੱਚਾਈ ਕੀ ਹੈ ਤੇ ਇਹ ਕੰਮ ਕਿਸ ਵੱਲੋਂ ਪਾਸ ਕਰਵਾਏ ਗਏ ਸਨ,”




ਇਸ ਮਾਮਲੇ ਸਬੰਧੀ ਹਲਕਾ ਸਨੌਰ ਦੇ ਨਵ ਨਿਯੁਕਤ ਇੰਚਾਰਜ ਤੇ ਚੇਅਰਮੈਂਨ ਰਣਜੋਧ ਹਡਾਣਾ ਨਾਲ ਸੰਪਰਕ ਕਰਨਾ ਚਹਿਆ ਤਾਂ ਉਹਨਾਂ ਦੇ ਨਜ਼ਦੀਕੀ ਨੇ ਕਿਹਾ ਕਿ ਥੋੜ੍ਹੀ ਦੇਰ ਚ ਗੱਲ ਕਰਵਾ ਦਿੰਦੇ ਹਾਂ ਹਾਲੇ ਮੀਟਿੰਗ ਚ ਬੈਠੇ ਹਾਂ

Post a Comment

0 Comments