Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਦਿੱਲੀ ਕ੍ਰਾਈਮ ਬ੍ਰਾਂਚ ਨੇ ਪਾਕਿ ਨਾਲ ਜੁੜੇ ਗਰੋਹ ਦੇ ਮੈਂਬਰ ਕੀਤੇ ਕਾਬੂ, ਦੋ ਪੰਜਾਬ ਨਾਲ ਸੰਬੰਧਿਤ


ਨਵੀਂ ਦਿੱਲੀ, 23 ਨਵੰਬਰ(ਪਹਿਰ ਟੀਵੀ ਬਿਊਰੋ)

ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਕ੍ਰਾਈਮ ਬ੍ਰਾਂਚ ਨੇ ਪਾਕਿਸਤਾਨੀ ਆਈ.ਐਸ.ਆਈ. ਨਾਲ ਜੁੜੇ ਇਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਗਰੋਹ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਅਜੈ, ਮਨਦੀਪ, ਦਲਵਿੰਦਰ ਅਤੇ ਰੋਹਨ ਸ਼ਾਮਿਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਗਰੋਹ ਤੁਰਕੀ ਅਤੇ ਚੀਨ ਵਿਚ ਬਣੇ ਉੱਚ ਪੱਧਰੀ ਪਿਸਤੌਲ ਪਾਕਿਸਤਾਨ ਰਾਹੀਂ ਭਾਰਤ ਨੂੰ ਸਪਲਾਈ ਕਰ ਰਹੇ ਸਨ ਤੇ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ਵਿਚ ਸੁੱਟੇ ਜਾਂਦੇ ਸਨ ਅਤੇ ਫਿਰ ਦੁਬਾਰਾ ਵੇਚੇ ਜਾਂਦੇ ਸਨ। 

Post a Comment

0 Comments