ਮਾਨਸਾ, 23 ਨਵੰਬਰ( ਜਪਅਨੰਤਪ੍ਰੀਤ ਸਿੰਘ)
ਨੌਜਵਾਨ ਗਾਇਕ ਹਰਮਨ ਸਿੱਧੂ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਉਹ ਕਾਰ 'ਤੇ ਆਪਣੇ ਪਿੰਡ ਜਾ ਰਿਹਾ ਸੀ ਤੇ ਇਸ ਦੌਰਾਨ ਕਾਰ ਇਕ ਪੈਲੇਸ ਨੇੜੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਹਰਮਨ ਮੌਕੇ 'ਤੇ ਹੀ ਦਮ ਤੋੜ ਗਿਆ। ਦਹਾਕਾ ਪਹਿਲਾਂ ਉਹ 'ਪੇਪਰ ਤੇ ਪਿਆਰ' ਕੈਸੇਟ ਨਾਲ ਚਰਚਿਤ ਹੋਇਆ ਸੀ ਅਤੇ ਉਸ ਦੇ ਕਈ ਗੀਤ ਮਕਬੂਲ ਹੋਏ ਹਨ।

0 Comments