ਤਰਨਤਾਰਨ(ਪਹਿਰ ਟੀਵੀ ਬਿਊਰੋ)
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਤਰਨਤਾਰਨ ਵਿਖੇ ਇੱਕ 'ਧੰਨਵਾਦ ਰੈਲੀ' ਨੂੰ ਸੰਬੋਧਨ ਕਰਨ ਪਹੁੰਚੇ। ਇਹ ਰੈਲੀ ਤਰਨਤਾਰਨ ਉਪ-ਚੋਣ ਤੋਂ ਬਾਅਦ ਕੀਤੀ ਗਈ, ਜਿੱਥੇ ਅਕਾਲੀ ਦਲ ਦੇ ਉਮੀਦਵਾਰ ਦੂਜੇ ਸਥਾਨ 'ਤੇ ਰਹੇ ਸਨ। ਉਨ੍ਹਾਂ ਕਿਹਾ ਦੁਨੀਆ ਦੇ ਕੌਨੇ-ਕੌਨੇ ਤੋਂ ਵਧਾਈਆਂ ਆਈਆਂ ਹਨ ਕਿ ਤੁਸੀਂ ਜਿੱਤ ਗਏ ਹੋ। ਉਨ੍ਹਾਂ ਕਿਹਾ ਸਾਡੀ ਲੜਾਈ ਆਮ ਆਦਮੀ ਪਾਰਟੀ ਨਾਲ ਨਹੀਂ ਸਗੋਂ ਪੰਜਾਬ ਪੁਲਸ ਤੇ ਅਕਾਲੀ ਦਲ 'ਚ ਹੈ। ਇਸ ਵਾਰ ਪੁਲਸ ਵਾਲੇ ਤਾਂ ਜਿੱਤ ਗਏ ਪਰ ਜਿਨ੍ਹਾਂ ਨੇ ਪੰਗੇ ਲਏ ਹਨ, ਉਨ੍ਹਾਂ ਨੂੰ ਸਮਝਣਾ ਪੈਣਾ ਕਿ ਉਨ੍ਹਾਂ ਨੇ ਕਿੰਨਾ ਵੱਡਾ ਗੁਨਾਹ ਕੀਤਾ ਹੈ।ਸੁਖਬੀਰ ਬਾਦਲ ਨੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਚੋਣ ਦੌਰਾਨ ਅਕਾਲੀ ਦਲ ਦੀ ਲੜਾਈ ਆਮ ਆਦਮੀ ਪਾਰਟੀ (AAP) ਨਾਲ ਨਹੀਂ, ਸਗੋਂ ਪੁਲਸ ਵਾਲਿਆਂ ਨਾਲ ਸੀ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਚੋਣ ਕਮਿਸ਼ਨ ਵੱਲੋਂ ਬਦਲੇ ਗਏ ਐਸਐਸਪੀ ਨੇ ਅਜਿਹਾ ਕੰਮਕੀਤਾ ਜਿਵੇਂ ਉਹ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਹੋਵੇ। ਉਨ੍ਹਾਂ ਨੇ ਦੋ ਐਸਐਚਓ (ਗੁਰਚਰਨ ਸਿੰਘ ਅਤੇ ਸੀਆਈਏ ਇੰਚਾਰਜ ਪ੍ਰਭਜੀਤ ਸਿੰਘ) ਅਤੇ ਇੱਕ ਐਸਪੀ (ਰਿਪੂਦਮਨ ਸਿੰਘ), ਜਿਸ ਨੂੰ ਉਨ੍ਹਾਂ 'ਸ਼ੂਟਰ' ਕਿਹਾ, ਨੂੰ ਉੱਪਰੋਂ ਹੁਕਮ ਆਉਣ ਦੀ ਗੱਲ ਕਹੀ।

0 Comments