Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਕੱਲ੍ਹ (18 ਨਵੰਬਰ) ਤੋਂ ਬੰਦ ਹੋ ਜਾਣਗੀਆਂ ਸੀ.ਟੀ.ਯੂ. ਦੀਆਂ 77 ਬੱਸਾਂ

  

ਚੰਡੀਗੜ੍ਹ, 17 ਨਵੰਬਰ (ਜਪਅਨੰਤਪ੍ਰੀਤ ਸਿੰਘ )

ਕੱਲ੍ਹ ਤੋਂ ਸੀ.ਟੀ.ਯੂ. ਦੀਆਂ 77 ਬੱਸਾਂ ਬੰਦ ਹੋ ਜਾਣਗੀਆਂ,‌ ਜਿਸ ਕਾਰਨ ਮੁਸਾਫ਼ਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 15 ਸਾਲ ਦੀ ਮਿਆਦ ਪੂਰੀ ਕਰ ਚੁੱਕੀਆਂ ਇਨ੍ਹਾਂ ਬੱਸਾਂ ਦੀ ਥਾਂ ’ਤੇ ਇਲੈਕਟ੍ਰਿਕ ਬੱਸਾਂ ਨੂੰ ਉਤਾਰਿਆ ਜਾਵੇਗਾ। ਚੰਡੀਗੜ੍ਹ ਦੇ ਸੈਕਟਰ 43 ਬੱਸ ਅੱਡੇ ਤੋਂ ਤੰਗੌਰੀ, ਮੋਹਾਲੀ ਰੇਲਵੇ ਸਟੇਸ਼ਨ, ਮਨਸਾ ਦੇਵੀ ਮੰਦਰ, ਰਾਮ ਦਰਬਾਰ, ਡੇਰਾਬੱਸੀ ਅਤੇ ਸੈਕਟਰ 17 ਬੱਸ ਅੱਡੇ ਤੋਂ ਖਰੜ ਜਾਣ ਵਾਲੀਆਂ ਬੱਸਾਂ ਨਹੀਂ ਚੱਲਣਗੀਆਂ।

Post a Comment

0 Comments