Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਫਗਵਾੜਾ ਦਾ ਮੁੱਖ ਸਰਕਾਰੀ ਸਿਵਲ ਹਸਪਤਾਲ ਮੁੜ ਬਣਿਆ ਕੁੱਟਮਾਰ ਦਾ ਖੁੱਲ੍ਹਾ ਅਖਾੜਾ


ਫਗਵਾੜਾ (ਪਹਿਰ ਟੀਵੀ ਬਿਊਰੋ)

ਫਗਵਾੜਾ ਦਾ ਮੁੱਖ ਸਰਕਾਰੀ ਸਿਵਲ ਹਸਪਤਾਲ ਅੱਜ ਇਕ ਵਾਰ ਫਿਰ ਕੁੱਟਮਾਰ ਦਾ ਉਦੋਂ ਖੁੱਲ੍ਹਾ ਅਖਾੜਾ ਬਣ ਗਿਆ ਜਦੋਂ ਪਿੰਡ ਭੁੱਲਾਰਾਈ ਵਿਖੇ 2 ਧਿਰਾਂ ’ਚ ਆਪਸੀ ਕਿਸੇ ਗੱਲ ਨੂੰ ਲੈ ਕੇ ਹੋਈ ਲੜਾਈ ਅਤੇ ਕੁੱਟਮਾਰ ’ਚ ਜ਼ਖਮੀ ਹੋਏ ਵਿਅਕਤੀਆਂ ਨੂੰ ਇਲਾਜ ਕਰਾਉਣ ਪੁੱਜੀਆਂ ਦੋਵੇਂ ਧਿਰਾਂ ਵੇਖਦੇ ਹੀ ਵੇਖਦੇ ਸਿਵਲ ਹਸਪਤਾਲ ਦੇ ਅੰਦਰ ਮੁੜ ਭਿੜ ਗਈਆਂ। ਹਸਪਤਾਲ ਦੇ ਅੰਦਰ ਦੋਵਾਂ ਧਿਰਾਂ ’ਚ ਹੋਈ ਲੜਾਈ ਕਾਰਨ ਸਾਰੇ ਪਾਸੇ ਹਫੜਾ-ਦਫੜੀ ਮਚ ਗਈ ਅਤੇ ਇਲਾਜ ਕਰਵਾਉਣ ਆਏ ਹੋਏ ਮਰੀਜ਼ਾਂ ’ਚ ਭਾਜੜਾਂ ਪੈ ਗਈਆਂ। ਇਸ ਦੌਰਾਨ ਹਸਪਤਾਲ ਦੇ ਅੰਦਰ ਹਰ ਪਾਸੇ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ।

ਦੱਸਣਯੋਗ ਹੈ ਕਿ ਫਗਵਾੜਾ ਦਾ ਇਹੋ ਸਿਵਲ ਹਸਪਤਾਲ ਕੁਝ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਕੁੱਟਮਾਰ ਦਾ ਖੁੱਲ੍ਹਾ ਮੈਦਾਨ ਬਣਿਆ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਫਗਵਾੜਾ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਸਿਵਲ ਹਸਪਤਾਲ ’ਚ ਹੋ ਰਹੀਆਂ ਲੜਾਈਆਂ ਅਤੇ ਕੁੱਟਮਾਰ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸਬਕ ਹੀ ਨਹੀਂ ਲਿਆ ਗਿਆ ਹੈ। ਇਹੋ ਕਾਰਨ ਹੈ ਕਿ ਇੱਥੇ ਮੁੜ ਉਹ ਸਭ ਵਾਪਰਿਆ ਹੈ। ਸਿਵਲ ਹਸਪਤਾਲ ’ਚ ਜਾਰੀ ਝਗੜਿਆਂ ਸਬੰਧੀ ਆਮ ਜਨਤਾ ਨੇ ਮੰਗ ਕੀਤੀ ਹੈ ਕਿ ਫਗਵਾੜਾ ਪੁਲਸ ਇਸ ਦੀ ਸਾਰ ਲਵੇ ਅਤੇ ਲੋਕਹਿੱਤ ’ਚ ਸਖਤ ਪੁਲਸ ਕਾਰਵਾਈ ਪੂਰੀ ਕਰੇ। ਲੋਕਾਂ ਨੇ ਕਿਹਾ ਕਿ ਉਹ ਹਸਪਤਾਲ ’ਚ ਆਪਣਾ ਇਲਾਜ ਕਰਵਾਉਣ ਆਉਂਦੇ ਹਨ ਪਰ ਇੱਥੇ ਹਾਲਾਤ ਬਹੁਤ ਖਰਾਬ ਹਨ।

 

Post a Comment

0 Comments