Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਹਰਮੇਸ਼ ਸਿੰਘ ਮਰਦਾਂਹੇੜੀ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ, ਨੂੰਹ ਤੇ ਨਵਜੰਮੀ ਬੱਚੀ ਦਾ ਦੇਹਾਂਤ





ਡਕਾਲਾ 22 ਮਾਰਚ (ਬਿੰਦਰ ਜਵਾਲੀਆ)
ਆਮ ਆਦਮੀ ਪਾਰਟੀ ਦੇ ਆਗੂ ਹਰਮੇਸ਼ ਸਿੰਘ ਮਰਦਾਂਹੇੜੀ ਦੇ ਪਰਿਵਾਰ ‘ਚ ਅਚਾਨਕ ਵਾਪਰੇ ਦੁੱਖਦਾਈ ਹਾਦਸੇ ਨੇ ਸਭ ਨੂੰ ਗਹਿਰੇ ਸਦਮੇ ਵਿੱਚ ਡਾਲ ਦਿੱਤਾ। ਉਨ੍ਹਾਂ ਦੀ ਨੂੰਹ ਅਤੇ ਭੁਪਿੰਦਰ ਸਿੰਘ ਦੀ ਧਰਮਪਤਨੀ ਪੂਜਾ ਰਾਣੀ ਦੇ ਅਚਾਨਕ ਦੇਹਾਂਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਸਟੇਟ ਕੰਟੇਨਰ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਿਟਿਡ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਇਹ ਘਟਨਾ ਪਰਿਵਾਰ ਲਈ ਬਹੁਤ ਵੱਡਾ ਝਟਕਾ ਹੈ। ਉਨ੍ਹਾਂ ਕਿਹਾ ਕਿ ਹਰਮੇਸ਼ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਦਾ ਪੂਜਾ ਰਾਣੀ ਨਾਲ ਰਿਸ਼ਤਾ ਸਿਰਫ਼ ਨੂੰਹ-ਸੱਸ ਦਾ ਨਹੀਂ ਸੀ, ਸਗੋਂ ਮਾਪਿਆਂ ਅਤੇ ਧੀ ਵਰਗਾ ਪਿਆਰ ਭਰਿਆ ਸੀ। ਉਨ੍ਹਾਂ ਦੱਸਿਆ ਕਿ ਪੂਜਾ ਰਾਣੀ ਦੀ ਮੌਤ ਪ੍ਰੈਗਨੈਂਸੀ ਦੌਰਾਨ ਹਸਪਤਾਲ ਵਿੱਚ ਹੋਈ, ਜੋ ਕਿ ਬਹੁਤ ਹੀ ਦੁੱਖਦਾਈ ਹੈ। ਇਸ ਤੋਂ ਵੀ ਵੱਧ ਅਫਸੋਸਜਨਕ ਗੱਲ ਇਹ ਰਹੀ ਕਿ ਘਰ ਆਉਣ ਤੋਂ ਬਾਅਦ ਨਵਜੰਮੀ ਬੱਚੀ ਵੀ ਜੀਵਿਤ ਨਾ ਰਹੀ। ਇਸ ਦੋਹਰੇ ਸਦਮੇ ਨਾਲ ਪਿੰਡ, ਨਗਰ ਅਤੇ ਸਮੂਹ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਨਾ, ਬਲਜਿੰਦਰ ਸਿੰਘ ਢਿੱਲੋਂ (ਚੇਅਰਮੈਨ), ਹੈਪੀ ਪਹਾੜੀਪੁਰ (ਚੇਅਰਮੈਨ ਬਲਾਕ ਸਮਿਤੀ), ਬੰਤ ਸਿੰਘ ਬਲਬੇੜਾ, ਜੱਸੀ ਮਰਦਾਂਹੇੜੀ ਅਤੇ ਕੁਲਵੰਤ ਸਿੰਘ ਕੌਂਸਲਰ ਸਮੇਤ ਕਈ ਆਗੂਆਂ ਨੇ ਹਾਜ਼ਰੀ ਲਗਵਾਈ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Pehar TV ਪਹਿਰ ਟੀਵੀ 


© Pehar TV | All Rights Reserved

Post a Comment

0 Comments