ਅੰਬਾਲਾ , 18 ਮਾਰਚ ( ਪਹਿਰ ਟੀਵੀ ਬਿਊਰੋ )
ਹਲਕਾ ਸਨੌਰ ਦੀ ਸਿਆਸਤ ਵਿੱਚ ਇੱਕ ਵੱਡਾ ਹਲਚਲ ਮਚ ਗਿਆ ਹੈ ਜਦੋਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੇ ਕਰੀਬੀ ਮੰਨੇ ਜਾਂਦੇ ਗੁਰਮੀਤ ਸਿੰਘ ਰਸੂਲਪੁਰ ਉੱਤੇ 25 ਲੱਖ ਰੁਪਏ ਦੀ ਠੱਗੀ ਕਰਨ ਦੇ ਗੰਭੀਰ ਦੋਸ਼ ਸਾਹਮਣੇ ਆਏ। ਜਾਣਕਾਰੀ ਅਨੁਸਾਰ ਇਹ ਮਾਮਲਾ ਸਾਲ 2024 ਦਾ ਹੈ। ਪੀੜਤ ਪਰਿਵਾਰਾਂ ਨੇ ਦਾਅਵਾ ਕੀਤਾ ਹੈ ਕਿ ਗੁਰਮੀਤ ਸਿੰਘ ਰਸੂਲਪੁਰ ਆਪਣੇ ਆਪ ਨੂੰ ਵਿਦੇਸ਼ ਭੇਜਣ ਦੇ ਕੰਮ ਨਾਲ ਜੁੜਿਆ ਹੋਇਆ ਦੱਸਦਾ ਸੀ। ਪੀੜਤਾਂ ਨੇ ਉਸ ਤੇ ਵਿਸ਼ਵਾਸ ਕਰਦਿਆਂ ਕੈਨੇਡਾ ਭੇਜਣ ਦਾ ਭਰੋਸਾ ਦੇ ਕੇ ਲਗਭਗ 25 ਲੱਖ ਰੁਪਏ ਦੇ ਦਿੱਤੇ, ਪਰ ਉਨ੍ਹਾਂ ਨੂੰ ਕੋਈ ਵਿਦੇਸ਼ ਭੇਜਿਆ ਨਹੀਂ ਗਿਆ। ਬਾਅਦ ਵਿੱਚ ਗੁਰਮੀਤ ਸਿੰਘ ਰਸੂਲਪੁਰ ਨੇ ਟਾਲਮਟੋਲ ਕਰਦਿਆਂ ਇਹ ਵੀ ਕਿਹਾ ਕਿ ਹੁਣ ਉਹਨਾਂ ਨੂੰ ਜਰਮਨੀ ਭੇਜਿਆ ਜਾਵੇਗਾ। ਪੀੜਤਾਂ ਨੂੰ ਸ਼ੱਕ ਹੋਣ ਤੇ ਉਨ੍ਹਾਂ ਨੇ ਨਗਲ ਪੁਲਿਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਕਾਰਵਾਈ ਕਰਦੇ ਹੋਏ ਗੁਰਮੀਤ ਸਿੰਘ ਰਸੂਲਪੁਰ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਨੇ ਹਲਕਾ ਸਨੌਰ ਦੀ ਸਿਆਸਤ ਵਿੱਚ ਚਰਚਾ ਤੇਜ਼ ਕਰ ਦਿੱਤੀ ਹੈ, ਕਿਉਂਕਿ ਦੋਸ਼ੀ ਵਿਅਕਤੀ ਹਲਕਾ ਇੰਚਾਰਜ ਦੇ ਕਰੀਬੀ ਰਿਸ਼ਤੇ ਵਾਲਾ ਹੈ। ਇਲਾਕੇ ਦੇ ਲੋਕਾਂ ਨੇ ਪੂਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਇਹ ਜ਼ੋਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਿਆਸੀ ਸਹਾਇਤਾ ਜਾਂ ਦਬਾਅ ਸਾਹਮਣੇ ਆਏ ਤਾਂ ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਗੁਰਮੀਤ ਸਿੰਘ ਰਸੂਲਪੁਰ ਮੌਜੂਦਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਹਨ। ਇਸ ਨਾਲ ਹਲਕਾ ਸਨੌਰ ਦੀ ਸਿਆਸੀ ਪਹਿਚਾਣ ਅਤੇ ਲੋਕਾਂ ਦੇ ਭਰੋਸੇ ‘ਤੇ ਵੱਡਾ ਪ੍ਰਭਾਵ ਪੈ ਸਕਦਾ ਹੈ

0 Comments