Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਇੰਦਰਜੀਤ ਸਿੰਘ ਸੰਧੂ ਦੀ ਨਿਵੇਕਲੀ ਪਹਿਲ ਆਪਣੇ ਘਰ ਵਿੱਚ ਸਰਧਾਂਜਲੀ ਪ੍ਰੋਗਰਾਮ ਕਰਕੇ ਦੇਸ਼ ਦੇ ਤਿੰਨ ਮਹਾਨ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ




ਸਨੌਰ, 23 ਮਾਰਚ (ਜਪਅਨੰਤਪ੍ਰੀਤ ਸਿੰਘ)
ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਸਿੰਘ ਅਤੇ ਸ਼ਹੀਦ ਸ਼ਿਵਰਾਮ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਹਲਕਾ ਸਨੌਰ ਵਿੱਚ ਭਾਵੁਕ ਤੇ ਗੌਰਵਮਈ ਮਾਹੌਲ ਦੇ ਦਰਸ਼ਨ ਹੋਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਪੰਜਾਬ ਸਟੇਟ ਕੰਟੇਨਰ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਿਟਿਡ ਇੰਦਰਜੀਤ ਸਿੰਘ ਸੰਧੂ ਦੇ ਘਰ ਵਿਸ਼ੇਸ਼ ਤੌਰ ‘ਤੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ, ਜਿੱਥੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਮਾਗਮ ਦੌਰਾਨ ਹਾਜ਼ਰੀਨ ਨੇ ਸ਼ਹੀਦਾਂ ਦੀਆਂ ਤਸਵੀਰਾਂ ਅੱਗੇ ਦੀਵੇ ਜਗਾ ਕੇ ਅਤੇ ਫੁੱਲ ਚੜ੍ਹਾ ਕੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਇੰਦਰਜੀਤ ਸਿੰਘ ਸੰਧੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਵਾਨੀ ਕੁਰਬਾਨ ਕਰ ਦਿੱਤੀ, ਜਿਸ ਕਰਕੇ ਅਸੀਂ ਅੱਜ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਸ਼ਹੀਦੀ ਦਿਹਾੜਾ ਸਾਨੂੰ ਆਪਣੇ ਫਰਜ਼ਾਂ ਦੀ ਯਾਦ ਦਿਵਾਉਂਦਾ ਹੈ ਅਤੇ ਦੇਸ਼ ਪ੍ਰਤੀ ਸਮਰਪਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦਾਂ ਦੇ ਦੱਸੇ ਰਾਹ ‘ਤੇ ਚੱਲਦਿਆਂ ਇਮਾਨਦਾਰੀ, ਹਿੰਮਤ ਅਤੇ ਦੇਸ਼ਭਗਤੀ ਨਾਲ ਜੀਵਨ ਬਤੀਤ ਕਰਨ। ਇਸ ਮੌਕੇ ਹੋਰ ਬੋਲਣ ਵਾਲਿਆਂ ਨੇ ਵੀ ਸ਼ਹੀਦਾਂ ਦੀ ਮਹਾਨਤਾ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਏਕਤਾ ਲਈ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਅੰਤ ਵਿੱਚ ਸਮਾਗਮ ‘ਚ ਸ਼ਾਮਿਲ ਸਾਰੇ ਲੋਕਾਂ ਵੱਲੋਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ੍ਰਧਾਂਜਲੀ ਦਿੱਤੀ ਗਈ। ਇਹ ਸਮਾਗਮ ਇਲਾਕੇ ਵਿੱਚ ਦੇਸ਼ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਵਾਲਾ ਸਾਬਤ ਹੋਇਆ। ਇਸ ਮੌਕੇ ਕੁਲਵੰਤ ਸਿੰਘ ਕੌਂਸਲਰ ਨਗਰ ਨਿਗਮ ਪਟਿਆਲਾ, ਅਮਰਜੀਤ ਸਿੰਘ ਸ਼ੇਰੇ ਪੰਜਾਬ ਮਾਰਕੀਟ, ਜੱਸੀ ਮਰਦਾਂਹੇੜੀ , ਸੰਦੀਪ ਕੁਮਾਰ ਸਨੌਰ, ਗੁਰਮੀਤ ਸਿੰਘ ਨਾਨਕਸਰ, ਮਨਜੀਤ ਸਿੰਘ ਸੰਧੂ, ਭੀਮ ਤਾਜਲਪੁਰ, ਮਨਪ੍ਰੀਤ ਸਿੰਘ ਮਹਿਮਦਪੁਰ, ਮਨਦੀਪ ਖਾਨ ਬੋਸਰ , ਅਮਰ ਅਲੀਆਗੂ ਵੀ ਹਾਜ਼ਿਰ ਸਨ।

Pehar TV ਪਹਿਰ ਟੀਵੀ 


© Pehar TV | All Rights Reserved

Post a Comment

0 Comments