Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਹਲਕਾ ਘਨੌਰ 2027 ਵਿੱਚ ਇੱਕ ਤਰਫਾ ਨਤੀਜੇ ਆਉਣ ਦੇ ਆਸਾਰ




 ਘਨੌਰ 14 ਫਰਵਰੀ ( ਬਲਵਿੰਦਰ ਸਿੰਘ )

2022 ਪੰਜਾਬ ਦੀਆਂ ਵਿਧਾਨ ਸਭਾ ਵੋਟਾਂ ਵਿੱਚ ਪੰਜਾਬ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਨੂੰ ਅੱਖਾਂ ਬੰਦ ਕਰਕੇ ਵੋਟ ਦਿੱਤੀ ਇਸ ਆਸ ਨਾਲ ਕਿ ਸ਼ਾਇਦ ਇਹ ਸਰਕਾਰ ਸਾਡਾ ਤੇ ਸਾਡੇ ਬੱਚਿਆਂ ਦਾ ਭਵਿੱਖ ਸੰਵਾਰਨ ਵਿੱਚ ਸਹਾਇਕ ਹੋਵੇਗੀ ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਤੇ ਬੰਨ੍ਹੀ ਪੱਟੀ ਥੱਲੇ ਆਉਣ ਲੱਗ ਪਈ ਤੇ ਹੌਲੀ ਹੌਲੀ ਸਾਰੇ ਭੁਲੇਖੇ ਦੂਰ ਹੋ ਗਏ ਪੰਜਾਬ ਦੇ ਸਿਰ ਤੇ ਜਿੰਨਾ ਕਰਜਾ 70 ਸਾਲ ਵਿੱਚ ਚੜਿਆ ਆਮ ਆਦਮੀ ਪਾਰਟੀ ਨੇ ਓਸਨੂੰ 4 ਸਾਲ ਵਿੱਚ ਦੋਗੁਣਾ ਕਰ ਦਿੱਤਾ ਵਿਕਾਸ ਦੇ ਨਾਮ ਉਪਰ ਸਿਰਫ ਇਸ਼ਤਿਹਾਰਬਾਜ਼ੀ ਨੀਂਹ ਪੱਥਰ ਉਦਘਾਟਨ ਤੇ ਚੁਟਕਲਿਆਂ ਤੋਂ ਉਪਰ ਕੁਝ ਨਹੀਂ ਹੋਇਆ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫੇਰ ਦਹਾੜ ਮਾਰੀ ਜਿਸਨੇ ਸੱਤਾਧਿਰ ਤੇ ਵਿਰੋਧੀ ਪਾਰਟੀਆਂ ਨੂੰ ਹਿਲਾ ਕੇ ਰੱਖ ਦਿੱਤਾ ਜਿਸ ਦਾ ਸਿਹਰਾ ਇੱਕ ਨੌਜਵਾਨ ਨਿਧੜਕ ਜਰਨੈਲ ਸਰਬਜੀਤ ਸਿੰਘ ਝਿੰਜਰ ਦੇ ਸਿਰ ਬੱਝਦਾ ਆ ਯੂਥ ਅਕਾਲੀ ਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਝਿੰਜਰ ਨੇ ਰਾਤ ਦਿਨ ਇੱਕ ਕਰਕੇ ਅਕਾਲੀ ਦਲ ਨੂੰ ਪੁਰਾਣੀ ਲੀਹ ਤੇ ਵਾਪਿਸ ਲਿਆਂਦਾ ਜਿਸਦੀ ਮਿਸਾਲ ਬਲਾਕ ਸੰਮਤੀ ਵੋਟਾਂ ਚ ਦੇਖਣ ਨੂੰ ਮਿਲੀ ਝਿੰਜਰ ਰਾਤ ਦਿਨ ਆਪਣੀ ਪਾਰਟੀ ਦੇ ਵਰਕਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਮੈਦਾਨ ਵਿੱਚ ਡਟੇ ਰਹੇ ਤੇ ਸੱਤਾਧਿਰ ਪਾਰਟੀ ਦੀ ਧੱਕੇਸ਼ਾਹੀ ਤੇ ਪ੍ਰਸ਼ਾਸ਼ਨ ਦਾ ਚਿਹਰਾ ਲੋਕਾ ਸਾਹਮਣੇ ਨੰਗਾ ਕੀਤਾ ਤੇ ਵਿਰੋਧੀਆਂ ਦਾ ਮਰਦਾਂ ਵਾਂਗ ਸਾਹਮਣਾ ਕੀਤਾ ਸਰਬਜੀਤ ਸਿੰਘ ਝਿੰਜਰ ਦੀ ਇਸ ਦਲੇਰੀ ਤੇ ਇਕ ਵਧੀਆ ਲੀਡਰ ਹੋਣ ਦੀ ਕਾਬਲੀਅਤ ਨੂੰ ਪਹਿਚਾਣਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਘਨੌਰ ਤੋਂ ਟਿਕਟ ਦਾ ਐਲਾਨ ਕਰ ਦਿੱਤਾ 2027 ਦੀਆਂ ਚੋਣਾਂ ਵਿੱਚ ਘਨੌਰ ਹਲਕੇ ਤੋਂ ਝਿੰਜਰ ਦੇ ਮੁਕਾਬਲੇ ਦਾ ਲੀਡਰ ਦੂਸਰਾ ਨਜਰ ਨਹੀਂ ਆਉਂਦਾ ਮੌਜੂਦਾ ਐਮ ਐਲ ਏ ਗੁਰਲਾਲ ਘਨੌਰ ਉਪਰ ਕਿਸਾਨੀ ਮੋਰਚੇ ਵੇਲੇ ਲੱਗੇ ਇਲਜਾਮ ਤੇ ਹੜਾ ਵੇਲੇ ਹਲਕੇ ਦਾ ਸਾਥ ਨਾ ਦੇਣ ਕਰਕੇ ਆਮ ਆਦਮੀ ਪਾਰਟੀ ਮੈਦਾਨ ਵਿਚੋ ਬਾਹਰ ਆ ਤੇ ਕਾਂਗਰਸ ਪਾਰਟੀ ਦੇ ਆਗੂ ਮਦਨ ਲਾਲ ਜਲਾਲਪੁਰ ਪਹਿਲਾ ਹੀ ਆਪਣੇ ਉਪਰ ਚਲਦੇ ਘਪਲਿਆਂ ਦੇ ਕੇਸਾਂ ਕਰਕੇ ਰੇਸ ਵਿਚੋ ਬਾਹਰ ਹਨ ਹਲਕਾ ਘਨੌਰ ਦੇ ਲੋਕਾਂ ਦਾ ਪਿਆਰ ਓਹਨਾ ਦੇ ਸਾਥ ਤੋਂ ਸਿੱਧਾ ਸਿੱਧਾ ਸਾਬਿਤ ਹੁੰਦਾ ਆ ਕੇ 2027 ਦੀਆਂ ਚੋਣਾਂ ਵਿੱਚ ਘਨੌਰ ਹਲਕੇ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਡਿੱਗੇਗੀ


Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments