01 ਅਪ੍ਰੈਲ 2026 ( ਸਿਆਸੀ ਡੈਸਕ )
01 ਅਪ੍ਰੈਲ ਦਾ ਦਿਨ ਅਪ੍ਰੈਲ ਫੂਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦਿਨ ਲੋਕ ਆਪਣੇ ਸਜਣਾ ਮਿੱਤਰਾਂ ਨਾਲ ਮਜ਼ਾਕ ਕਰਕੇ ਓਹਨਾ ਦਾ ਮੂਰਖ ਬਨਾਉਂਦੇ ਹਨ ਪਰ ਇਥੇ ਸਰਕਾਰ ਨੇ ਪੰਜਾਬ ਵਾਸੀਆਂ ਦਾ ਮੂਰਖ ਬਣਾਇਆ ਇਹ ਇਕ ਮਜ਼ਾਕ ਨਹੀਂ ਸੱਚ ਆ ਪੰਜਾਬ ਰਾਜ ਬਿਜਲੀ ਬੋਰਡ/PSPCL ਨੇ ਖਾਲੀ ਪਈਆਂ 6000 ਅਸਾਮੀਆਂ ਭਰਨ ਲਈ ਮਿਤੀ 27 ਮਾਰਚ 2026 ਨੂੰ ਜਾਰੀ ਹੁਕਮਾਂ ਅਨੁਸਾਰ ਭਰਤੀ ਹੋਣ ਲਈ ਦਸਵੀਂ ਜਮਾਤ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪਾਸ ਹੋਣਾ ਜਰੂਰੀ ਦੀ ਸ਼ਰਤ ਰੱਖੀ ਸੀ ਪਰ ਮਿਤੀ 30 ਮਾਰਚ 2026 ਦੇ ਨਵੇਂ ਹੁਕਮਾਂ ਰਾਹੀਂ ਸਰਕਾਰ /PSPCL ਵੱਲੋਂ ਪੰਜਾਬੀ ਵਿਸ਼ੇ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ ਇਸ ਦਾ ਕੀ ਮਤਲਬ ਸਮਝਿਆ ਜਾਵੇ ਪੰਜਾਬ ਵਿੱਚ ਹੀ ਪੰਜਾਬੀ ਭਾਸ਼ਾ ਖਤਰੇ ਵਿੱਚ ਪੈ ਰਹੀ ਹੈ ਜਾਂ ਆਨੇ ਬਹਾਨੇ ਪੰਜਾਬੀਆਂ ਨੂੰ ਹੀ ਨੌਕਰੀ ਤੋਂ ਲਾਂਭੇ ਕਰਕੇ ਬਾਹਰੀ ਸੂਬਿਆਂ ਦੇ ਵਾਸੀਆਂ ਨੂੰ ਖੁਸ਼ ਕੀਤਾ ਜਾ ਰਿਹਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ 2027 ਦੀਆਂ ਵੋਟਾਂ ਕਾਰਨ ਇਕ ਵੱਡੀ ਸਿਆਸਤ ਖੇਡੀ ਜਾ ਰਹੀ ਹੈ ਹੋ ਸਕਦਾ ਬਾਹਰੀ ਲੋਕਾ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹੋਣ ਓਹਨਾ ਨੂੰ ਪੰਜਾਬ ਵਾਸੀ ਬਣਾ ਕੇ ਓਹਨਾ ਨੂੰ ਇਹੋ ਜਿਹੇ ਲਾਲਚ ਦੇ ਕੇ ਖੁਸ਼ ਕੀਤਾ ਜਾ ਰਿਹਾ ਹੋਵੇਪੰਜਾਬੀਆਂ ਨੂੰ ਪੰਜਾਬ ਸਰਕਾਰ PSPCL ਦੇ ਇਸ ਫੈਸਲੇ ਦਾ ਵਿਰੋਧ ਕਰਨਾ ਚਾਹੀਦਾ ਹੈ ਦੇਖਿਓ ਕਿਤੇ ਪੰਜਾਬ ਇਹਨਾ ਸਿਆਸਤ ਦਾਨਾ ਦੀ ਸਿਆਸਤ ਦੀ ਭੇਟ ਨਾ ਚੜ ਜਾਵੇ
Pehar TV ਪਹਿਰ ਟੀਵੀ
© Pehar TV | All Rights Reserved
0 Comments