ਚੰਡੀਗੜ੍ਹ, 21 ਮਾਰਚ (ਪਹਿਰ ਟੀਵੀ ਬਿਊਰੋ)
ਆਮ ਆਦਮੀ ਪਾਰਟੀ ਜਦੋਂ ਤੋਂ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਆਪਣੇ ਕਈ ਵਿਧਾਇਕਾਂ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ। ਇਸ ਸੰਦਰਭ ਵਿੱਚ ਅੱਜ ਕੈਬਿਨੇਟ ਮੰਤਰੀ ਲਾਲਜੀਤ ਭੁੱਲਰ ਤੋਂ ਬਾਅਦ ਹਲਕਾ ਵਿਧਾਇਕ ਦੇਵ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਵਿਧਾਇਕ ਦੇਵ ਮਾਨ ਇੱਕ ਬਜ਼ੁਰਗ ਵਿਅਕਤੀ ਨਾਲ ਅਣੁਚਿਤ ਵਰਤਾਅ ਕਰਦੇ ਨਜ਼ਰ ਆ ਰਹੇ ਹਨ ਅਤੇ ਉਸ ਨਾਲ ਧੱਕਾਮੁੱਕੀ ਕੀਤੀ ਜਾ ਰਹੀ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।
ਕੀ ਕਹਿਣਾ ਹੈ ਵਿਧਾਇਕ ਦੇਵ ਮਾਨ ਦਾ -
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਧਾਇਕ ਦੇਵ ਮਾਨ ਵਲੋਂ ਆਪਣੇ ਫੇਸਬੁਕ ਉਤੇ ਵੀਡੀਓ ਪਾਕੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਹ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਸਿਕਿਉਰਟੀ ਵਾਲਿਆਂ ਤੋਂ ਵੀ ਨਹੀਂ ਰੁਕ ਰਿਹਾ ਸੀ ਜਿਸ ਕਰਕੇ ਮੈ ਓਸਨੂੰ ਥੱਲੇ ਉਤਾਰਿਆ ਵਿਧਾਇਕ ਦੇਵ ਮਾਨ ਨੇ ਪੱਤਰਕਾਰਾਂ ਨੂੰ ਵੀ ਟਾਰਗੇਟ ਕੀਤਾ ਕੇ ਇਹ ਮੌਕਾ ਕੈਮਰਾ ਲਗਾ ਕੇ ਮੌਕਾ ਲਭਦੇ ਹਨ ਕਿ ਕਦੋਂ ਕੋਈ ਘਟਨਾ ਵਾਪਰੀ ਅਸੀਂ ਓਸਨੂੰ ਵਾਇਰਲ ਕਰੀਏ
ਵੱਡੇ ਸਵਾਲ ਜੋ ਉੱਠ ਰਹੇ ਹਨ
ਕੀ ਵਾਇਰਲ ਵੀਡੀਓ ਵਿੱਚ ਦਰਸਾਇਆ ਜਾ ਰਿਹਾ ਵਿਹਾਰ ਜਾਇਜ਼ ਠਹਿਰਾਇਆ ਜਾ ਸਕਦਾ ਹੈ, ਭਾਵੇਂ ਦੂਜੇ ਵਿਅਕਤੀ ਨੇ ਸ਼ਰਾਬ ਪੀਤੀ ਹੋਵੇ ?
ਕੀ ਇੱਕ ਜਨਤਕ ਪ੍ਰਤੀਨਿਧੀ ਵੱਲੋਂ ਇਸ ਤਰ੍ਹਾਂ ਦੀ ਧੱਕਾਮੁੱਕੀ ਸਵੀਕਾਰਯੋਗ ਹੈ ?
ਵਿਧਾਇਕ ਦੇਵ ਮਾਨ ਵੱਲੋਂ ਇਹ ਦਾਅਵਾ ਕਿ ਵੀਡੀਓ ਵਾਇਰਲ ਕਰਨ ਵਾਲੇ ਨੇ “10 ਲੱਖ ਦੇ ਕਰੀਬ ਕਮਾਈ ਕੀਤੀ”, ਕੀ ਇਸ ਬਿਆਨ ਦਾ ਕੋਈ ਸਬੂਤ ਹੈ ?
ਕੀ ਇਸ ਮਾਮਲੇ ਵਿੱਚ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਠੀਕ ਹੈ ?
ਕੀ ਸਰਕਾਰ ਜਾਂ ਪਾਰਟੀ ਹਾਈਕਮਾਂਡ ਇਸ ਮਾਮਲੇ ‘ਚ ਕੋਈ ਕਾਰਵਾਈ ਕਰੇਗੀ ?
ਕੀ ਇਸ ਘਟਨਾ ਨਾਲ ਪਾਰਟੀ ਦੀ ਛਵੀ ‘ਤੇ ਅਸਰ ਪਵੇਗਾ?
ਫਿਲਹਾਲ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਲੋਕ ਵੱਖ-ਵੱਖ ਤਰੀਕਿਆਂ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਵੱਲੋਂ ਇਸ ਮਾਮਲੇ ‘ਚ ਕੀ ਸਟੈਂਡ ਲਿਆ ਜਾਂਦਾ ਹੈ ਅਤੇ ਕੀ ਕੋਈ ਅਧਿਕਾਰਕ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਜਾਂ ਨਹੀਂ।
Pehar TV ਪਹਿਰ ਟੀਵੀ
© Pehar TV | All Rights Reserved
0 Comments