Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਕਸਬੇ ਸਨੌਰ ਸਮੇਤ ਲਾਗਲੇ ਪਿੰਡਾਂ ਵਿੱਚ ਗੈਸ ਸਿਲੰਡਰ ਦੀ ਘਾਟ ਦੀਆਂ ਅਫਵਾਹਾਂ ਫੈਲਣ ਕਾਰਨ ਲੋਕਾਂ ਵਿੱਚ ਚਿੰਤਾ ਦਾ ਮਾਹੌਲ


 


ਸਨੌਰ 12 ਮਾਰਚ (ਜਪਅਨੰਤਪ੍ਰੀਤ ਸਿੰਘ )

ਕਸਬੇ ਸਨੌਰ ਸਮੇਤ ਲਾਗਲੇ ਪਿੰਡਾਂ ਵਿੱਚ ਗੈਸ ਸਿਲੰਡਰ ਦੀ ਘਾਟ ਦੀਆਂ ਅਫਵਾਹਾਂ ਫੈਲਣ ਕਾਰਨ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਵੀਰਵਾਰ ਨੂੰ ਸਵੇਰੇ ਤੋਂ ਹੀ ਸਨੌਰ ਦੀਆਂ ਵੱਖ-ਵੱਖ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਕਈ ਲੋਕ ਆਪਣੇ ਘਰੇਲੂ ਗੈਸ ਸਿਲੰਡਰ ਲੈਣ ਲਈ ਘੰਟਿਆਂ ਤੱਕ ਏਜੰਸੀਆਂ ਦੇ ਬਾਹਰ ਉਡੀਕ ਕਰਦੇ ਰਹੇ। ਜਾਣਕਾਰੀ ਅਨੁਸਾਰ ਇਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਅਤੇ ਲੜਾਈ ਦੀਆਂ ਖਬਰਾਂ ਤੋਂ ਬਾਅਦ ਦੁਨੀਆ ਭਰ ਵਿੱਚ ਪੈਟਰੋਲ ਅਤੇ ਗੈਸ ਸਬੰਧੀ ਚਿੰਤਾਵਾਂ ਵਧਣ ਲੱਗੀਆਂ ਹਨ। ਇਸ ਕਾਰਨ ਕਈ ਥਾਵਾਂ ‘ਤੇ ਕੀਮਤਾਂ ਵਧਣ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ। ਇਸ ਦਾ ਅਸਰ ਭਾਰਤ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਲੋਕਾਂ ਵਿੱਚ ਇਹ ਅਫਵਾਹ ਫੈਲ ਗਈ ਕਿ ਗੈਸ ਦੀ ਸਪਲਾਈ ਘੱਟ ਹੋ ਸਕਦੀ ਹੈ, ਜਿਸ ਕਰਕੇ ਸਨੌਰ ਵਿੱਚ ਵੀ ਲੋਕਾਂ ਨੇ ਜਲਦੀ-ਜਲਦੀ ਸਿਲੰਡਰ ਪ੍ਰਾਪਤ ਕਰਨ ਲਈ ਏਜੰਸੀਆਂ ਦਾ ਰੁਖ ਕੀਤਾ। ਸਵੇਰੇ ਤੋਂ ਹੀ ਲੋਕ ਸਾਈਕਲਾਂ, ਮੋਟਰਸਾਈਕਲਾਂ ਅਤੇ ਰੇਹੜੀਆਂ ਰਾਹੀਂ ਸਿਲੰਡਰ ਲੈਣ ਲਈ ਪਹੁੰਚਦੇ ਰਹੇ। ਕਈ ਲੋਕ ਸਿਲੰਡਰ ਸਾਈਕਲਾਂ ਉੱਤੇ ਰੱਖ ਕੇ ਲਿਜਾਂਦੇ ਦਿਖਾਈ ਦਿੱਤੇ, ਜਦਕਿ ਕੁਝ ਲੋਕ ਆਪਣੇ ਸਿਰ ਉੱਤੇ ਵੀ ਸਿਲੰਡਰ ਚੁੱਕ ਕੇ ਲਿਜਾਂਦੇ ਨਜ਼ਰ ਆਏ। ਸ਼ਾਮ ਕਰੀਬ 3 ਵਜੇ ਤੱਕ ਵੀ ਏਜੰਸੀਆਂ ਦੇ ਬਾਹਰ ਭੀੜ ਜਾਰੀ ਰਹੀ ਅਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ ਦੂਜੇ ਪਾਸੇ ਕਮਰਸ਼ਅਲ ਸਿਲੰਡਰ ਦੀ ਸਪਲਾਈ ਬੰਦ ਹੋਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਕਈ ਰੈਸਟੋਰੈਂਟਾਂ ਅਤੇ ਹੋਟਲ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਮਰਸ਼ਅਲ ਗੈਸ ਸਿਲੰਡਰ ਨਹੀਂ ਮਿਲ ਰਹੇ, ਜਿਸ ਕਾਰਨ ਉਨ੍ਹਾਂ ਦੇ ਕਾਰੋਬਾਰ ‘ਤੇ ਅਸਰ ਪੈ ਰਿਹਾ ਹੈ ਅਤੇ ਕੁਝ ਥਾਵਾਂ ‘ਤੇ ਕੰਮ ਠੱਪ ਹੋਣ ਦੇ ਕਦਾਰ ਵਿੱਚ ਪਹੁੰਚ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਜਾਂ ਸੰਬੰਧਿਤ ਵਿਭਾਗ ਵੱਲੋਂ ਸਪੱਸ਼ਟ ਜਾਣਕਾਰੀ ਦਿੱਤੀ ਜਾਵੇ ਤਾਂ ਇਸ ਤਰ੍ਹਾਂ ਦੀਆਂ ਅਫਵਾਹਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਲੋਕਾਂ ਵਿੱਚ ਫੈਲੀ ਚਿੰਤਾ ਵੀ ਘਟ ਸਕਦੀ ਹੈ।


Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments