Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਸ਼ੈਰੀ ਰਿਆੜ ਵੱਲੋਂ ਮੁੱਖ ਮੰਤਰੀ ਦੀ ਸਨੌਰ ਫੇਰੀ ਤੇ ਹਲਕੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ।



ਸਨੌਰ 28 ਮਾਰਚ (ਜਪਅਨੰਤਪ੍ਰੀਤ ਸਿੰਘ)

ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਲਕੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਟਾਂਗਰੀ ਨਾਲ ਲਗਦੇ ਇਲਾਕੇ ਹੜ੍ਹ ਦੇ ਕਾਰਣ ਵੱਡੇ ਪੱਧਰ ਤੇ ਨੁਕਸਾਨੇ ਜਾਂਦੇ ਹਨ ਜਿਸਦਾ ਕਾਰਨ ਹੈ ਇਸਦੀ ਪੁਟਾਈ ਨਾ ਹੋਣਾ। ਉਹਨਾਂ ਕਿਹਾ ਕਿ ਘੱਗਰ ਨਾਲ ਲੱਗਦੇ ਇਲਾਕਿਆਂ ਦਾ ਵੀ ਏਹੀ ਹਾਲ ਹੈ। ਉਹਨਾਂ ਇਸਦੀ ਡੂੰਘਾਈ ਤੇ ਚੌੜਾਈ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ। ਸ਼ੈਰੀ ਰਿਆੜ ਨੇ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਫੋਕਲ ਪੁਆਇੰਟ ਨੂੰ ਸਸਤੀ ਬਿਜਲੀ, ਸਿੰਗਲ ਵਿੰਡੋ ਸਿਸਟਮ ਦੀ ਮੰਗ ਕੀਤੀ। ਉਹਨਾਂ ਰੈਲੀ ਤੋਂ 100 ਮੀਟਰ ਦੀ ਦੂਰੀ ਤੇ ਸਥਿਤ ਦੂਧਨ ਸਾਧਾਂ ਹਸਪਤਾਲ ਅਤੇ ਇਸੇ ਤਰ੍ਹਾਂ ਸਨੌਰ ਹਸਪਤਾਲ ਨੂੰ ਅਪਗ੍ਰੇਡ ਕਰਨ ਅਤੇ 24 ਘੰਟੇ ਐਮਰਜੈਂਸੀ ਸੇਵਾਵਾਂ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਇਹ ਹਲਕਾ ਸਿੱਖਿਆ ਖੇਤਰ ਵਿੱਚ ਬਹੁਤ ਪਿਛੜਿਆ ਹੋਇਆ ਹੈ ਉਹਨਾਂ ਯੂਨੀਵਰਸਿਟੀ ਕਾਲਜ ਮੀਰਾਂਪੁਰ ਨੂੰ ਕੋਰਸਾਂ ਅਤੇ ਸਟਾਫ ਦੇ ਵਾਧੇ ਦੀ ਮੰਗ ਕੀਤੀ ਅਤੇ ਹਲਕੇ ਲਈ ਇੱਕ ਮੈਡੀਕਲ ਅਤੇ ਫਿਜੀਕਲ ਕਾਲਜ ਲਈ ਵੀ ਮੰਗ ਕੀਤੀ। ਇਸਦੇ ਨਾਲ ਹੀ ਸ਼ੈਰੀ ਰਿਆੜ ਨੇ ਘੜਾਮ ਅਤੇ ਨੈਣਾ ਅਕੌਤ ਨੂੰ ਟੂਰਿਸਟ ਸਪਾਟ ਬਣਾਉਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਘੜਾਮ ਸ਼੍ਰੀ ਰਾਮ ਚੰਦਰ ਜੀ ਦੇ ਨਾਨਕੇ ਹੋਣ ਕਰਕੇ ਇਸ ਪਵਿੱਤਰ ਅਸਥਾਨ ਸਥਾਨ ਨੂੰ ਧਾਰਮਿਕ ਅਤੇ ਟੂਰਿਸਟ ਸਪਾਟ ਬਣਾਇਆ ਜਾਵੇ ਅਤੇ ਇਸਦੇ ਨਾਲ ਹੀ ਨੈਣਾ ਵਿਖੇ ਸਥਿਤ ਪਵਿੱਤਰ ਅਸਥਾਨ ਗੁੱਗਾ ਮਾੜੀ ਨੂੰ ਜਾਂਦੀ ਸੜਕ ਨੂੰ ਚੌੜਾ ਕੀਤਾ ਜਾਵੇ ਤਾਂ ਜੋ ਵੱਖ ਵੱਖ ਸੂਬਿਆਂ ਤੋਂ ਆਉਂਦੇ ਲੱਖਾਂ ਸ਼ਰਧਾਲੂਆਂ ਨੂੰ ਆਵਾਜਾਈ ਪੱਖੋਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਹਲਕੇ ਦੀਆਂ ਸੜਕਾਂ ਦਾ ਹਾਲ ਬਹੁਤ ਮਾੜਾ ਹੈ ਇਸ ਵੱਲ ਵੀ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ।

Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments