Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਲੰਬੇ ਸਮੇਂ ਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਰਹੀ ਸਨੌਰ ਦੀ ਫਿਰਨੀ ਦੀ ਪਾਇਪ ਲਾਇਨ ਦਾ ਕੰਮ ਹੋਇਆ ਸ਼ੁਰੂ



ਸਨੌਰ 25 ਮਾਰਚ ( ਬਿੰਦਰ ਜਵਾਲੀਆ )

ਹਲਕਾ ਸਨੌਰ ਦੇ ਕਸਬਾ ਸਨੌਰ ਦੀ ਫਿਰਨੀ ਦੀ ਹਾਲਤ ਕਾਫੀ ਲੰਬੇ ਸਮੇਂ ਤੋਂ ਖਸਤਾ ਸੀ ਜਿਸ ਕਾਰਨ ਆਏ ਦਿਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਫਿਰਨੀ ਤੇ ਜਗਾ ਜਗਾ ਵੱਡੇ ਵੱਡੇ ਖੱਡੇ ਹੋਣ ਕਾਰਨ ਆਮ ਲੋਕਾਂ ਨੂੰ ਨੁਕਸਾਨ ਝੱਲਣਾ ਪੈਂਦਾ ਸੀ ਫਿਰਨੀ ਨਾ ਬਣਨ ਦਾ ਵੱਡਾ ਕਾਰਨ ਅੰਡਰਗਰਾਊਂਡ ਬਣਿਆ ਹੋਇਆ ਨਾਲਾ ਸੀ ਜਿਸਤੇ ਕਾਫੀ ਸਮੇਂ ਤੋਂ ਪਾਇਪ ਲਾਈਨ ਮਨਜੂਰ ਹੋਈ ਸੀ ਪਰ ਹਲਕਾ ਵਿਧਾਇਕ ਦੇ ਫ਼ਰਾਰ ਹੋਣ ਕਾਰਨ ਇਹ ਕੰਮ ਵਿੱਚ ਹੀ ਰੁਕਿਆ ਹੋਇਆ ਸੀ ਪਿਛਲੇ ਮਹੀਨੇ ਰਣਜੋਧ ਸਿੰਘ ਹਡਾਣਾ ਵੱਲੋ ਇਸਦਾ ਨੀਂਹ ਪੱਥਰ ਵੀ ਰੱਖਿਆ ਗਿਆ ਪਰ ਕੰਮ ਸ਼ੁਰੂ ਹੋਣ ਵਿਚ ਦੇਰੀ ਹੋਣ ਕਾਰਨ ਸਨੌਰ ਨਿਵਾਸੀ ਅਤੇ ਨੇੜੇ ਦੇ ਪਿੰਡਾਂ ਦੇ ਲੋਕ ਕਾਫ਼ੀ ਪ੍ਰੇਸ਼ਾਨ ਸਨ ਅੱਜ ਸ਼ੜਕ ਤੇ ਚਲਦੀਆਂ 2 ਜੇਬੀਸੀ ਮਸ਼ੀਨਾਂ ਦੇਖ ਲੋਕਾ ਨੇ ਸੁਖ ਦਾ ਸਾਹ ਲਿਆ ਜਾਣਕਾਰੀ ਦਿੰਦਿਆ ਸਾਬਕਾ ਐਮ ਸੀ ਬੱਬੂ ਜੀ ਦਸਿਆ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਪਾਇਪ ਲਾਈਨ ਦਾ ਕੰਮ ਸ਼ੁਰੂ ਹੋਣ ਵਿੱਚ ਦੇਰੀ ਹੋਈ ਹੈ ਪਰ ਹੁਣ ਕੰਮ ਤੇਜੀ ਨਾਲ ਚੱਲ ਰਿਹਾ ਹੈ ਅਤੇ ਬਹੁਤ ਜਲਦੀ ਪਾਇਪ ਲਾਈਨ ਦਾ ਕੰਮ ਪੂਰਾ ਕਰ ਲਿਆ ਜਾਵੇਗਾ

Pehar TV ਪਹਿਰ ਟੀਵੀ 


© Pehar TV | All Rights Reserved

Post a Comment

0 Comments