ਸਨੌਰ 31 ਮਾਰਚ (ਜਪਅਨੰਤਪ੍ਰੀਤ ਸਿੰਘ)
ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਭੱਟੀਆ ਅੱਜ ਵਿਸ਼ੇਸ਼ ਤੌਰ 'ਤੇ ਪਿੰਡ ਕੱਛਵਾ ਵਿਖੇ ਇਲਾਕੇ ਦੇ ਜਾਣੇ-ਪਛਾਣੇ ਪੱਤਰਕਾਰ ਰਜਿੰਦਰ ਸਿੰਘ ਮੋਜੀ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਰਜਿੰਦਰ ਸਿੰਘ ਮੋਜੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਦੀ ਜਲਦ ਸਿਹਤਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ, ਗੱਲਬਾਤ ਦੌਰਾਨ ਨਿਰਮਲ ਸਿੰਘ ਭੱਟੀਆ ਨੇ ਕਿਹਾ ਕਿ ਰਜਿੰਦਰ ਸਿੰਘ ਮੋਜੀ ਨੇ ਹਮੇਸ਼ਾ ਕਲਮ ਦੇ ਜ਼ਰੀਏ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਸਮਾਜ ਦਾ ਦਰਪਣ ਹੁੰਦੇ ਹਨ ਅਤੇ ਮੋਜੀ ਵਰਗੇ ਮਿਹਨਤੀ ਪੱਤਰਕਾਰਾਂ ਦੀ ਸਿਹਤ ਅਤੇ ਸੁਖ-ਸਾਂਦ ਪੂਰੇ ਇਲਾਕੇ ਲਈ ਅਹਿਮੀਅਤ ਰੱਖਦੀ ਹੈ। ਭੱਟੀਆ ਨੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਸਮਾਜ ਸੇਵਾ ਅਤੇ ਪੱਤਰਕਾਰੀ ਵਿੱਚ ਰਜਿੰਦਰ ਸਿੰਘ ਮੋਜੀ ਦਾ ਵੱਡਾ ਯੋਗਦਾਨ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਉਹ ਜਲਦੀ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਮੁੜ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਅਤੇ ਮੋਜੀ ਦੀ ਤੰਦਰੁਸਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ, ਇਸ ਮੌਕੇ ਕੁਲਦੀਪ ਸਿੰਘ ਕਾਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਸਨੋਰ , ਗੁਰਨਾਮ ਸਿੰਘ ਪ੍ਰਧਾਨ ਸਨੌਰ, ਕਾਹਨ ਸਿੰਘ ਮਜ਼ਾਲ ਕਲਾਂ, ਗੁਰਮੀਤ ਸਿੰਘ ਬਾਵਾ, ਜਗਤਾਰ ਸੋਨੀ ਕਪੂਰੀ ਮੋਜੂਦ ਰਹੇ ।
Pehar TV ਪਹਿਰ ਟੀਵੀ
© Pehar TV | All Rights Reserved
0 Comments