Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਮੈਂ ਨੀਂਹ ਪੱਥਰ ਰੱਖਣ ਦੀ ਜਗ੍ਹਾ ਕੰਮ ਕਰਨ ਤੋਂ ਬਾਅਦ ਉਦਘਾਟਨ ਕਰਨ ਵਿੱਚ ਵਿਸ਼ਵਾਸ਼ ਰੱਖਦਾ ਹਾਂ: ਬਲਜਿੰਦਰ ਸਿੰਘ ਢਿੱਲੋਂ



ਸਨੌਰ 19 ਮਾਰਚ (ਜਪਅਨੰਤਪ੍ਰੀਤ ਸਿੰਘ) ਜਿਵੇਂ ਜਿਵੇਂ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ ਹੀ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਆਪੋ ਆਪਣੇ ਹਲਕੇ ਅੰਦਰ ਗਤੀਵਿਧੀਆਂ ਤੇਜ ਕਰ ਦਿੱਤੀਆਂ ਹਨ ਤੇ ਟਿਕਟ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ਪਟਿਆਲਾ ਦੇ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਵੱਲੋਂ ਇਕ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਓਹਨਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਮੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਤੇ ਪਾਰਟੀ ਵੱਲੋ ਦਿੱਤੀ ਹਰ ਇਕ ਜਿੰਮੇਦਾਰੀ ਨੂੰ ਤਨਦੇਹੀ ਨਾਲ ਨਿਭਾਇਆ ਹੈ ਉਹਨਾਂ ਕਿਹਾ ਕੇ ਮੇਰਾ ਆਪਣਾ ਹਲਕਾ ਸਨੌਰ ਵਿਕਾਸ ਪੱਖੋਂ ਬਹੁਤ ਪੱਛੜਿਆ ਹੋਇਆ ਹੈ ਅਤੇ ਹਲਕੇ ਦੇ ਲੋਕਾਂ ਨੂੰ ਆਉਂਦੀਆਂ ਮੁਸ਼ਕਿਲਾਂ ਤੋਂ ਭਲੀਭਾਂਤ ਜਾਣੂ ਹਾਂ ਅਗਰ ਪਾਰਟੀ ਮੈਨੂੰ ਹਲਕੇ ਸਨੌਰ ਤੋਂ ਟਿਕਟ ਦਾ ਐਲਾਨ ਕਰਦੀ ਹੈ ਤਾਂ ਮੈ ਹਲਕੇ ਦੀ ਦਿਲੋਂ ਸੇਵਾ ਕਰਾਂਗਾ ਅਤੇ ਮੈ ਨੀਂਹ ਪੱਥਰ ਰੱਖਣ ਦੀ ਜਗ੍ਹਾ ਕੰਮ ਕਰਨ ਤੋਂ ਬਾਅਦ ਓਸਦਾ ਉਦਘਾਟਨ ਕਰਨ ਵਿੱਚ ਵਿਸ਼ਵਾਸ਼ ਰੱਖਦਾ ਹਾਂ ਸਨੌਰ ਕਸਬੇ ਦੀ ਫਿਰਨੀ ਤੇ ਗੰਦਗੀ ਦੇ ਢੇਰਾਂ ਦੇ ਸਵਾਲ ਦੇ ਜਵਾਬ ਦਿੰਦਿਆ ਓਹਨਾ ਕਿਹਾ ਕਿ ਇਸਦੀਆਂ ਪਹਿਲਾ ਵੀ ਸ਼ਿਕਾਇਤਾ ਆਈਆਂ ਹਨ ਮੈ ਕੋਸ਼ਿਸ਼ ਕਰਾਂਗਾ ਇਸਨੂੰ ਜਲਦੀ ਹੱਲ ਕਰਵਾਇਆ ਜਾ ਸਕੇ ਕਾਂਗਰਸ ਤੇ ਅਕਾਲੀ ਦਲ ਵੱਲੋਂ ਪਹਿਲਾਂ ਹੀ ਕਾਫੀ ਆਗੂ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ ਤੇ ਹੁਣ ਦੇਖਣਾ ਇਹ ਹੈ ਕਿ ਸੱਤਾਧਿਰ ਪਾਰਟੀ ਵੱਲੋ ਰਣਜੋਧ ਹਡਾਨਾ ਤੋਂ ਬਾਅਦ ਬਲਜਿੰਦਰ ਸਿੰਘ ਢਿੱਲੋਂ ਵੱਲੋਂ ਟਿਕਟ ਦੀ ਦਾਅਵੇਦਾਰੀ ਤੋਂ ਬਾਅਦ ਹੋਰ ਕਿੰਨੇ ਆਗੂ ਸਨੌਰ ਤੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕਰਦੇ ਹਨ ਆਉਣ ਵਾਲੇ ਸਮੇਂ ਵਿੱਚ ਹਲਕੇ ਸਨੌਰ ਦੀ ਰਾਜਨੀਤੀ ਵਿੱਚ ਵੱਡੇ ਫੇਰਬਦਲ ਹੋਣ ਦੀ ਸੰਭਾਵਨਾ ਹੈ

Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments