Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਭੰਗੂ ਬਣੇ ਮੀਡੀਆ ਕਲੱਬ ਸਨੌਰ ਦੇ ਪ੍ਰਧਾਨ

 

ਸਨੌਰ 27 ਮਾਰਚ (ਜਪਅਨੰਤਪ੍ਰੀਤ ਸਿੰਘ)
ਵਿਧਾਨ ਸਭਾ ਹਲਕਾ ਸਨੌਰ ਦੇ ਬਹੁ ਗਿਣਤੀ ਪੱਤਰਕਾਰਾਂ ਵੱਲੋਂ ਮੀਡੀਆ ਕਲੱਬ ਹਲਕਾ ਸਨੌਰ ਦੀ ਸਥਾਪਨਾ ਕਰਦਿਆਂ,ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਸਰਬਜੀਤ ਸਿੰਘ ਭੰਗੂ ਨੂੰ ਕਲੱਬ ਦਾ ਪਲੇਠਾ ਪਰਧਾਨ ਚੁਣਿਆ ਗਿਆ। ਇਸ ਕਲੱਬ ਵਿੱਚ ਸਨੌਰ, ਭੁਨਰਹੇੜੀ, ਦੇਵੀਗੜ੍ਹ, ਬਲਬੇੜਾ, ਕੌਲੀ ਅਤੇ ਬਹਾਦੁਰਗੜ੍ਹ ਸਟੇਸ਼ਨਾਂ ਦੇ ਬਹੁ ਗਿਣਤੀ ਪੱਤਰਕਾਰ ਸ਼ਾਮਲ ਹਨ। ਕਲੱਬ ਦੇ ਬਾਕੀ ਅਹੁਦੇਦਾਰਾਂ ਵਿੱਚ ਸਰਪ੍ਰਸਤ ਰਜਿੰਦਰ ਸਿੰਘ ਥਿੰਦ, ਖਜਾਨਚੀ ਧਨਵੰਤ ਸਿੰਘ ਹੁਸੈਨਪੁਰ, ਸਕੱਤਰ ਜਨਰਲ ਸੁਰਿੰਦਰ ਸਿੰਘ ਚੌਹਾਨ, ਜਨਰਲ ਸਕੱਤਰ ਰਕੇਸ਼ ਸ਼ਰਮਾ ਅਤੇ ਬਲਵਿੰਦਰ ਸਿੰਘ ਸੈਂਭੀ, ਸੀਨੀਅਰ ਮੀਤ ਪ੍ਰਧਾਨ ਕੁਲਵੀਰ ਸਿੰਘ ਧਾਲੀਵਾਲ ਤੇ ਪਰਮਜੀਤ ਸਿੰਘ ਪਟਵਾਰੀ, ਮੀਤ ਪ੍ਰਧਾਨ ਰਵਿੰਦਰ ਸਿੰਘ ਪੰਜੇਟਾ ਤੇ ਰਾਮ ਸਰੂਪ ਪੰਜੋਲਾ, ਦਫ਼ਤਰ ਸਕੱਤਰ ਗੀਤਵਿੰਦਰ ਸਿੰਘ ਸੋਖਲ, ਸਕੱਤਰ ਹਰਜੀਤ ਸਿੰਘ ਨਿੱਜਰ ਤੇ ਰਜਿੰਦਰ ਸਿੰਘ ਮੌਜੀ ਨੂੰ ਬਣਾਇਆ ਗਿਆ ਹੈ। ਪ੍ਰਚਾਰ ਸਕੱਤਰ ਬਲਵਿੰਦਰ ਸਿੰਘ ਖੁੱਡਾ, ਸਕੱਤਰ ਮੋਹਨ ਸਿੰਘ ਭੱਟੀ ਅਤੇ ਭੁਪਿੰਦਰ ਸਿੰਘ ਗੋਲੂ ਹੋਣਗੇ। ਜਦਕਿ ਐਗਜੈਕਟਿਵ ਮੈਂਬਰਾਂ ਵਿੱਚ ਸੁਖਦੇਵ ਸਿੰਘ ਵਿਰਕ, ਸੁਰਜੀਤ ਸਿੰਘ ਗੋਗੀ ਅਤੇ ਜਗਜੀਤ ਸਿੰਘ ਜੱਗੀ ਦੇ ਨਾਮ ਸ਼ਾਮਿਲ। ਇਸ ਮੌਕੇ ਪ੍ਰਥਮ ਕੁਮਾਰ, ਜੱਪਅਨੰਤਪ੍ਰੀਤ ਸਿੰਘ, ਰੋਹਿਤ ਪੰਜੋਲਾ ਸਮੇਤ  ਹੋਰ ਵੀ ਸ਼ਾਮਲ ਸਨ।           ਨਵੇਂ ਚੁਣੇ ਗਏ ਪ੍ਰਧਾਨ ਸਰਬਜੀਤ ਸਿੰਘ ਭੰਗੂ ਦਾ ਕਹਿਣਾ ਸੀ ਕਿ ਪੱਤਰਕਾਰ ਭਾਈਚਾਰਾ ਵੀ ਸਮਾਜ ਦਾ ਹੀ ਅੰਗ ਹੈ, ਜਿਸ ਨੂੰ ਵੀ ਹੋਰਨਾਂ ਵਰਗਾਂ ਦੀ ਤਰ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਰਕੇ ਇਹ ਕਲੱਬ ਪੱਤਰਕਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਯਕੀਨੀ ਬਣਾਉਣ ਸਮੇਤ ਹੋਰ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਹਿੱਸਾ ਲਵੇ

Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments