ਤਹਿਰਾਨ 23 ਮਾਰਚ (ਪਹਿਰ ਟੀਵੀ ਬਿਊਰੋ)
ਈਰਾਨ ਇਸ ਸਮੇਂ ਇਜ਼ਰਾਈਲ ਅਤੇ ਅਮਰੀਕਾ ਨਾਲ ਜੰ/ਗ ਦੇ ਤ/ਣਾ/ਅ ਅਤੇ ਭਿ/ਆਨਕ ਆ/ਰਥਿਕ ਸੰ/ਕਟ ਨਾਲ ਜੂਝ ਰਿਹਾ ਹੈ। ਇਸੇ ਦੌਰਾਨ ਈਰਾਨੀ ਸਰਕਾਰ ਨੇ 1,00,00,000 (1 ਕਰੋੜ) ਰਿਆਲ ਦਾ ਨਵਾਂ ਨੋਟ ਜਾਰੀ ਕੀਤਾ ਹੈ। ਇਹ ਈਰਾਨ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬੈਂਕ ਨੋਟ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਇਸ 1 ਕਰੋੜ ਦੇ ਨੋਟ ਦੀ ਅੰਤਰਰਾਸ਼ਟਰੀ ਕੀਮਤ ਸਿਰਫ 7 ਡਾਲਰ (ਲਗਭਗ 650 ਭਾਰਤੀ ਰੁਪਏ) ਦੇ ਬਰਾਬਰ ਹੈ। ਗੁਲਾਬੀ ਰੰਗ ਦੇ ਇਸ ਨੋਟ ਦੇ ਅਗਲੇ ਪਾਸੇ 9ਵੀਂ ਸਦੀ ਦੀ ਜਾਮੇ ਮਸਜਿਦ (ਯਜ਼ਦ) ਅਤੇ ਪਿਛਲੇ ਪਾਸੇ 2,500 ਸਾਲ ਪੁਰਾਣੇ ਇਤਿਹਾਸਕ ਬਾਮ ਕਿਲੇ ਦੀ ਤਸਵੀਰ ਹੈ ਲੋਕਾਂ ਵਿੱਚ ਡਰ ਹੈ ਕਿ ਜੰਗ ਕਾਰਨ ਡਿਜੀਟਲ ਪੇਮੈਂਟ ਸਿਸਟਮ ਠੱ ਪ ਹੋ ਸਕਦਾ ਹੈ, ਜਿਸ ਕਰਕੇ ATM ਦੇ ਬਾਹਰ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ।ਈਰਾਨੀ ਰਿਆਲ ਦੀ ਕੀਮਤ ਇੰਨੀ ਡਿੱਗ ਚੁੱਕੀ ਹੈ ਕਿ ਹੁਣ ਇੱਕ ਡਾਲਰ ਦੀ ਕੀਮਤ ਲਗਭਗ 16 ਲੱਖ ਰਿਆਲ ਤੱਕ ਪਹੁੰਚ ਗਈ ਹੈ।
ਈਰਾਨ ਵਿੱਚ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ। ਪਿਛਲੇ ਇੱਕ ਸਾਲ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਦੁੱਗਣੇ ਹੋ ਗਏ ਹਨ।"ਹਾਲਾਤ ਅਜਿਹੇ ਹਨ ਕਿ ਬੈਂਕਾਂ ਤੋਂ ਨਕਦੀ ਲੈਣ ਲਈ ਲੋਕਾਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇੱਕ ਰਿਪੋਰਟ ਮੁਤਾਬਕ, ਇੱਕ ਵਿਅਕਤੀ ਨੂੰ ਘੰਟਾ ਲਾਈਨ ਵਿੱਚ ਲੱਗਣ ਤੋਂ ਬਾਅਦ ਸਿਰਫ 1 ਤੋਂ 3 ਕਰੋੜ ਰਿਆਲ ਹੀ ਦਿੱਤੇ ਜਾ ਰਹੇ ਹਨ।" ਜੰਗ ਦਾ ਅਸਰ ਸਿਰਫ ਸਰਹੱਦਾਂ ਤੱਕ ਸੀਮਤ ਨਹੀਂ ਹੈ। ਹਾਲ ਹੀ ਵਿੱਚ ਇਜ਼ਰਾਈਲ ਅਤੇ ਅਮਰੀਕਾ ਦੇ ਹਮਲਿਆਂ ਵਿੱਚ ਈਰਾਨ ਦੇ ਬੈਂਕਾਂ ਨੂੰ ਵੀ ਨਿ ਸ਼ਾਨਾ ਬਣਾਇਆ ਗਿਆ ਹੈ। ਇਸੇ ਮਹੀਨੇ ਬੈਂਕ ਸੇਪਾਹ ਦੀ ਇੱਕ ਇਮਾਰਤ 'ਤੇ ਮਿਜ਼ਾਈਲ ਹਮਲਾ ਹੋਇਆ, ਜਿਸ ਨਾਲ ਬੈਂਕਿੰਗ ਸੇਵਾਵਾਂ ਹੋਰ ਪ੍ਰਭਾਵਿਤ ਹੋਈਆਂ ਹਨ।ਭਾਵੇਂ ਈਰਾਨ ਸਰਕਾਰ ਨੇ ਵੱਡਾ ਨੋਟ ਜਾਰੀ ਕਰਕੇ ਨਕਦੀ ਦੀ ਕਿੱ ਲਤ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਕਰੰਸੀ ਦੀ ਘ,ਟਦੀ ਕੀਮਤ ਅਤੇ ਵਧਦੀ ਮਹਿੰ ਗਾਈ ਨੇ ਆਮ ਜਨਤਾ ਦਾ ਜਿ ਊਣਾ ਮੁ ਸ਼ਕਲ ਕਰ ਦਿੱਤਾ ਹੈ।
1 ਕਰੋੜ ਰਿਆਲ ਦੀ ਭਾਰਤੀ ਰੁਪਏ ਵਿੱਚ ਕੀਮਤ ਦੇਖੋ, ਤਾਂ ਇਹ ਕੁਝ ਇਸ ਤਰ੍ਹਾਂ ਹੈ 1 ਈਰਾਨੀ ਰਿਆਲ = ਲਗਭਗ 0.000065 ਭਾਰਤੀ ਰੁਪਏ 1,00,00,000 (1 ਕਰੋੜ) ਰਿਆਲ = ਲਗਭਗ 650 ਭਾਰਤੀ ਰੁਪਏ
Pehar TV ਪਹਿਰ ਟੀਵੀ
© Pehar TV | All Rights Reserved
0 Comments