ਸਨੌਰ 11 ਮਾਰਚ (ਪ੍ਰਥਮ ਕੁਮਾਰ)
ਹਲਕਾ ਸਨੌਰ ਦਾ ਕਸਬਾ ਸਨੌਰ ਪਹਿਲਾ ਹੀ ਮਜੂਦਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਗੈਰ ਮੌਜੂਦਗੀ ਕਰਕੇ ਮੰਦਹਾਲੀ ਵਿੱਚੋਂ ਗੁਜਰ ਰਿਹਾ ਹੈ ਸ਼ਹਿਰ ਦੀ ਫਿਰਨੀ ਦੇ ਸੀਵਰੇਜ ਜਿਸਦਾ ਉਦਘਾਟਨ ਤਕਰੀਬਨ ਇੱਕ ਮਹੀਨਾ ਪਹਿਲਾਂ ਰਣਜੋਧ ਸਿੰਘ ਹਡਾਨਾ ਨੇ ਕੀਤਾ ਸੀ ਬਹੁਤ ਹੀ ਬੁਰੇ ਹਾਲ ਵਿੱਚ ਆ ਜਿਸਦਾ ਕੰਮ ਐਨਾ ਸਮਾਂ ਬੀਤਣ ਦੇ ਬਾਵਜੂਦ ਵੀ ਸ਼ੁਰੂ ਨਹੀਂ ਹੋਇਆ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਆ ਸ਼ਹਿਰ ਵਿੱਚ ਲੱਗੇ ਗੰਦਗੀ ਦੇ ਢੇਰਾਂ ਤੋਂ ਲੋਕ ਪਹਿਲਾ ਹੀ ਪ੍ਰੇਸ਼ਾਨ ਹਨ ਉਪਰੋ ਅੱਜ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਸ਼ਹਿਰ ਦੇ ਸਫ਼ਾਈ ਸੇਵਕਾਂ ਨੇ 2 ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ ਅੱਜ ਸਫ਼ਾਈ ਸੇਵਕਾਂ ਵੱਲੋਂ ਹੱਥ ਵਿੱਚ ਮੁੱਖ ਮੰਤਰੀ ਦਾ ਪੁਤਲਾ ਫੜਕੇ ਬਾਜ਼ਾਰ ਵਿੱਚ ਜਲੂਸ ਕੱਢਿਆ ਗਿਆ ਤੇ ਬਾਅਦ ਵਿੱਚ ਸਨੌਰ ਦੇ ਬੱਸ ਅੱਡੇ ਤੇ ਮੁੱਖ ਮੰਤਰੀ ਦੇ ਪੁਤਲੇ ਨੂੰ ਅੱਗ ਲਗਾ ਕੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਨੰਦ ਲਾਲ ਨੇ ਕਿਹਾ ਕੇ ਆਮ ਆਦਮੀ ਪਾਰਟੀ ਨੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ ਜੌ ਸ਼ਰਤ ਰੱਖੀ ਹੈ ਕਿ 10 ਸਾਲ ਕੰਮ ਕਰਨ ਤੋਂ ਬਾਅਦ ਓਹਨਾ ਨੂੰ ਪੱਕਾ ਕੀਤਾ ਜਾਵੇਗਾ ਉਸਤੋਂ ਅਸੀਂ ਸਹਿਮਤ ਨਹੀਂ ਸਾਡੀ ਮੰਗ ਹੈ ਕਿ ਇਹ ਸਮਾ ਘਟਾ ਕੇ 3 ਸਾਲ ਦਾ ਕੀਤਾ ਜਾਵੇ ਓਹਨਾ ਸਰਕਾਰ ਨੂੰ ਮਈ ਤੱਕ ਦਾ ਸਮਾਂ ਦਿੱਤਾ ਹੈ ਨੰਦ ਲਾਲ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਅਗਰ ਓਹਨਾ ਦੀ ਮੰਗ ਪੂਰੀ ਨਾ ਹੋਈ ਤਾਂ ਪੂਰੇ ਪੰਜਾਬ ਦੇ ਸਫ਼ਾਈ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ
0 Comments