Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਅਜੀਤ ਦੇ ਸੀਨੀਅਰ ਪੱਤਰਕਾਰ ਸਰਦਾਰਾ ਸਿੰਘ ਲਾਛੜੂ ਦੇ ਵੱਡੇ ਭਰਾ ਦਰਸ਼ਨ ਸਿੰਘ ਨੂੰ ਇਲਾਕੇ ਦੇ ਸਮਾਜਸੇਵੀ,ਕਿਸਾਨ ਆਗੂਆਂ ਅਤੇ ਰਾਜਨੀਤਿਕ ਆਗੂਆਂ ਵੱਲੋਂ ਸ਼ਰਧਾਂਜਲੀ



ਘਨੌਰ, 25 ਮਾਰਚ (ਜਪਅਨੰਤਪ੍ਰੀਤ ਸਿੰਘ) 
‘ਅਜੀਤ’ ਅਖਬਾਰ ਦੇ ਘਨੌਰ ਤੋਂ ਪੱਤਰਕਾਰ ਸਰਦਾਰਾ ਸਿੰਘ ਲਾਛੜੂ ਦੇ ਵੱਡੇ ਭਰਾ ਦਰਸ਼ਨ ਸਿੰਘ ਦੇ ਹਾਲ ਹੀ ਵਿੱਚ ਹੋਏ ਦਿਹਾਂਤ ਮਗਰੋਂ ਅੱਜ ਪਿੰਡ ਲਾਛੜੂ ਖੁਰਦ ਚ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸਥਾਨਕ ਗੁਰਦੁਆਰਾ ਸਾਹਿਬ ਚ ਅਖੰਡ ਪਾਠ ਦੇ ਭੋਗ ਪਾਏ ਗਏ,ਅਤੇ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਰਾਜਨੀਤਿਕ ਆਗੂਆਂ ਅਤੇ ਪ੍ਰਸ਼ਾਸਨਿਕ ਅਫ਼ਸਰਾਂ ਵਲੋਂ ਹਾਜ਼ਰੀ ਭਰ ਕੇ ਮਰਹੂਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਜਸਮੇਰ ਸਿੰਘ ਲਾਛੜੂ ਐਸ ਜੀ ਪੀ ਸੀ ਮੈਂਬਰ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰਾ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਵਿਕਾਸ ਸ਼ਰਮਾ ਵਿੱਕੀ, ਗੁਰਲਾਲ ਘਨੌਰ ਟੀਮ, ਸਤਨਾਮ ਸਿੰਘ ਬਹਿਰੂ, ਸਰਬਜੀਤ ਸਿੰਘ ਝਿੰਜਰ, ਜ਼ਿਲਾ ਪ੍ਰਧਾਨ ਭਾਜਪਾ ਜਸਪਾਲ ਸਿੰਘ ਗੰਗਰੋਲੀ,ਹਰਵਿੰਦਰ ਸਿੰਘ ਸੰਧਾਰਸੀ, ਹਰਵਿੰਦਰ ਸਿੰਘ ਵਿਰਕ,ਲਾਲ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਜਸਵਿੰਦਰ ਸਿੰਘ ਮੋਣੀ ਭਾਖਰ, ਹਰਜਿੰਦਰ ਸਿੰਘ ਸਰਵਾਰਾ,ਭਾਖਰ ਸਿੰਘ ਕਾਰਜਕਲੀ ਮੈਂਬਰ, ਧਰਮਪਾਲ ਸਿੰਘ ਸੀਲ, ਡਾ ਵਿਜੇਪਾਲ, ਹਰਵਿੰਦਰ ਸਿੰਘ ਕਾਮੀ, ਗੁਰਸੇਵਕ ਸਿੰਘ ਅੰਟਾਲ ਸ਼ੋ੍ਮਣੀ  ਅਕਾਲੀ ਦਲ ਵਾਰਸ ਪੰਜਾਬ,ਤੇਜਿੰਦਰ ਸਿੰਘ ਲੇਹਲਾਂ, ਕੁਲਵੰਤ ਸਿੰਘ, ਡਾਕਟਰ ਸੁਦੇਸ਼ ਕੁਮਾਰ, ਆਪ ਦੇ ਵਾਈਸ ਚੇਅਰਮੈਨ ਪੀਆਰਟੀਸੀ ਦੇ ਬਲਵਿੰਦਰ ਸਿੰਘ ਝਾੜਵਾ, ਵਾਈਸ ਚੇਅਰਮੈਨ  ਹੈਲਥ ਮਨਜਿੰਦਰ ਸਿੰਘ ਵਿੱਕੀ, ਹਲਕਾ ਇੰਚਾਰਜ ਭਾਜਪਾ ਘਨੌਰ  ਵਿਕਾਸ ਸ਼ਰਮਾ ਵਿੱਕੀ ਸਦੀਸ਼ ਕੁਮਾਰ, ਸਰਪੰਚ ਤੇਜਿੰਦਰ ਸਿੰਘ ਮੇਲਪੁਰ , ਕਿਸਾਨ ਜਥੇਬੰਦੀਆਂ ਯੂਨੀਅਨ ਦੇ ਪ੍ਰਧਾਨ ਪੁਆਧ   ਚਰਨਜੀਤ ਸਿੰਘ ਝੁਗੀਆ,  ਮਨਜੀਤ ਸਿੰਘ ਘਮਾਣਾ, ਚਰਨਜੀਤ ਸਿੰਘ ,ਗੁਰਜੀਤ ਸਿੰਘ ਸਰਾਲਾ ਖੁਰਦ,ਸਤਪਾਲ ਸਿੰਘ ਰਾਗੀ ਸਮਾਗਮ ਦੌਰਾਨ ਹਾਜ਼ਰ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਰਹੂਮ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਇਸ ਦੌਰਾਨ ਬੋਲਣ ਵਾਲਿਆਂ ਨੇ ਕਿਹਾ ਕਿ ਮਰਹੂਮ ਸਧਾਰਣ ਸੁਭਾਉ ਅਤੇ ਨੇਕ ਇਨਸਾਨ ਸਨ, ਜਿਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ।

Pehar TV ਪਹਿਰ ਟੀਵੀ 


© Pehar TV | All Rights Reserved

Post a Comment

0 Comments