ਜਿਸ ਦਿਨ ਮਨ ਨੇ ਸ਼ੋਰ-ਸ਼ਰਾਬਾ ਛੱਡ ਦਿੱਤਾ,

ਉਸ ਦਿਨ ਗੁਰੂ ਦੀ ਆਵਾਜ਼ ਸੁਣਾਈ ਦਿੱਤੀ।

ਦੁਨੀਆ ਮਾਇਆ ਨਾਲ ਬੰਨ ਦੇਂਦੀ ਹੈ,

ਪਰ ਸਿਮਰਨ ਬੰਧਨ ਤੋੜ ਕੇ ਮੁਕਤੀ ਦਿੰਦਾ ਹੈ।

ਜਦ ਤੱਕ ‘ਮੈਂ’ ਜੀਉਂਦਾ ਹੈ, ਰੱਬ ਦੂਰ ਲੱਗਦਾ ਹੈ।

ਜਦ ‘ਮੈਂ’ ਮਿਟ ਜਾਂਦੀ ਹੈ,

ਤਾਂ ਰੱਬ ਹੀ ਮਿਲ ਜਾਂਦਾ ਹੈ।

ਜਿੱਥੇ ਹੰਕਾਰ ਮੁਕਦਾ,

ਉਥੇ ਪਰਮਾਤਮਾ ਪ੍ਰਗਟ ਹੁੰਦਾ।

ਰਾਹ ਨਾ ਲੱਭ, ਰਾਹ ਬਣ ਜਾ।

ਸਵਾਲ ਨਾ ਕਰ, ਸਮਰਪਣ ਕਰ।

ਮੋਹ ਮਾਇਆ ਸੰਸਾਰ ਨੇ ਦਿੱਤੀ,

ਪਰ ਸਕੂਨ ਗੁਰੂ ਨੇ ਦਿੱਤਾ।

ਜਿੰਨੇ ਪਰਮਾਤਮਾ ਅੰਦਰ ਵਸਾਲਿਆ,

ਉਸਦਾ ਸਾਹ ਵੀ ਸਿਮਰਨ ਬਣ ਜਾਂਦਾ।

ਰੱਬ ਨੂੰ ਲੱਭਣ ਨਾ ਜਾ,

ਰੱਬ ਬਣਨ ਦੀ ਕੋਸ਼ਿਸ਼ ਵੀ ਨਾ ਕਰ।

ਬਸ ਇੰਨਾ ਕਰ,

ਆਪਣੇ ਆਪ ਤੋਂ ਖਾਲੀ ਹੋ ਜਾ,

ਬਾਕੀ ਉਹ ਆਪ ਕਰ ਲਵੇਗਾ।

‘ਮੈਂ’ ਨਾਮ ਜਪਿਆ, ਮਿਟੇਗੀ।

ਜਦ ਮੈਂ ਮਿਟਦੀ ਹੈ,

ਨਾ ਕੋਈ ਉੱਚਾ ਲੱਗਦਾ,

ਨਾ ਕੋਈ ਨੀਵਾਂ।

ਸਭ ਵਿੱਚ ਸਿਰਫ਼ ਪਰਮਾਤਮਾ ਹੀ ਦਿਸਦਾ।

                    ਲਿਖਤ: ਜਪਅਨੰਤਪ੍ਰੀਤ ਸਿੰਘ ਜਵਾਲੀਆ