Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਹਲਕਾ ਸਨੌਰ ਵਿੱਚ ਮਾਈਨਿੰਗ ਜੋਰਾਂ ਤੇ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ

ਪਟਿਆਲਾ 5 ਜਨਵਰੀ (ਬਲਵਿੰਦਰ ਸਿੰਘ)

ਜ਼ਿਲ੍ਹਾ ਪਟਿਆਲਾ ਦੇ ਕਪੂਰੀ–ਦੇਵੀਗੜ੍ਹ ਰੋਡ ਉੱਤੇ ਪਿਛਲੇ ਕੁੱਝ ਮਹੀਨਿਆਂ ਤੋਂ ਗੈਰਕਾਨੂੰਨੀ ਮਾਈਨਿੰਗ ਦੇ ਮਾਮਲੇ ਧੜੱਲੇ ਨਾਲ ਸਾਹਮਣੇ ਆ ਰਹੇ ਹਨ। ਸਥਾਨਕ ਵਸਨੀਕਾਂ ਦਾ ਦੋਸ਼ ਹੈ ਕਿ ਰਾਤ ਦੇ ਸਮੇਂ ਭਾਰੀ ਵਾਹਨਾਂ ਰਾਹੀਂ ਮਿੱਟੀ ਦੀ ਲਗਾਤਾਰ ਢੁਆਈ ਕੀਤੀ ਜਾ ਰਹੀ ਹੈ, ਜਿਸ ਨਾਲ ਨਾ ਸਿਰਫ਼ ਸੜਕਾਂ ਦੀ ਹਾਲਤ ਖ਼ਰਾਬ ਹੋ ਰਹੀ ਹੈ, ਸਗੋਂ ਵਾਤਾਵਰਣ ਅਤੇ ਲੋਕਾਂ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਪੈ ਗਈ ਹੈ।ਇਲਾਕੇ ਦੇ ਲੋਕਾਂ ਅਨੁਸਾਰ, ਮਾਈਨਿੰਗ ਮਾਫ਼ੀਆ ਬਿਨਾਂ ਕਿਸੇ ਡਰ ਦੇ ਸਰਕਾਰੀ ਨਿਯਮਾਂ ਨੂੰ ਅਣਡਿੱਠਾ ਕਰਕੇ ਕੰਮ ਕਰ ਰਹੀ ਹੈ। ਰੋਜ਼ਾਨਾ ਸੈਂਕੜਿਆਂ ਟਿੱਪਰਾਂ ਦੀ ਆਵਾਜਾਈ ਕਾਰਨ ਸੜਕਾਂ ਉੱਤੇ ਧੂੜ ਦੇ ਗੁੱਬਾਰ ਬਣੇ ਰਹਿੰਦੇ ਹਨ, ਜਿਸ ਨਾਲ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਇਸ ਤੋਂ ਇਲਾਵਾ, ਭਾਰੀ ਵਾਹਨਾਂ ਦੀ ਤੇਜ਼ ਰਫ਼ਤਾਰ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਵੱਧ ਗਿਆ ਹੈ। ਸਥਾਨਕ ਕਿਸਾਨਾਂ ਨੇ ਦੱਸਿਆ ਕਿ ਮਾਈਨਿੰਗ ਕਾਰਨ ਖੇਤੀਯੋਗ ਜ਼ਮੀਨ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਜ਼ਮੀਨ ਦੀ ਉਪਜਾਉ ਸ਼ਕਤੀ ਘਟ ਰਹੀ ਹੈ। ਕੁੱਝ ਥਾਵਾਂ ‘ਤੇ ਪਾਣੀ ਦੇ ਸ੍ਰੋਤਾਂ ਨੂੰ ਵੀ ਨੁਕਸਾਨ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਨਾਲ ਭਵਿੱਖ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਦਾ ਸੰਕਟ ਪੈਦਾ ਹੋ ਸਕਦਾ ਹੈ। ਹਾਲਾਂਕਿ, ਲੋਕਾਂ ਵੱਲੋਂ ਕਈ ਵਾਰ ਸਬੰਧਿਤ ਵਿਭਾਗਾਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ, ਪਰ ਅਜੇ\\\ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਇਸ ਕਾਰਨ ਪ੍ਰਸ਼ਾਸਨ ਦੀ ਭੂਮਿਕਾ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ, ਤਾਂ ਇਹ ਗੈਰਕਾਨੂੰਨੀ ਮਾਈਨਿੰਗ ਹੋਰ ਵੱਧ ਜਾਵੇਗੀ ਅਤੇ ਨੁਕਸਾਨ ਅਟੱਲ ਹੋ ਜਾਵੇਗਾ। ਸਮਾਜਿਕ ਕਾਰਕੁਨਾਂ ਅਤੇ ਇਲਾਕੇ ਦੇ ਜਾਗਰੂਕ ਨਾਗਰਿਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਅਤੇ ਕਪੂਰੀ–ਦੇਵੀਗੜ੍ਹ ਰੋਡ ਉੱਤੇ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਨੂੰ ਤੁਰੰਤ ਰੋਕੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਕਾਨੂੰਨ ਦੀ ਇੱਜ਼ਤ ਬਣੀ ਰਹੇ।ਜਦੋਂ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਐਸ ਡੀ ਓ ਰਕਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਹ ਮਾਮਲਾ ਰਾਤ ਮੇਰੇ ਨੋਟਿਸ ਵਿੱਚ ਆਇਆ ਸੀ ਮੈ ਮੌਕੇ ਤੇ ਆਪਣੇ ਮੁਲਾਜਮ ਭੇਜ ਕੇ ਚੈੱਕ ਕਰਵਾਇਆ ਤਾਂ ਓਥੇ ਇਹੋ ਜਿਹਾ ਕੁਝ ਨਹੀਂ ਪਰ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਹਨ ਪਹਿਲਾਂ ਹੀ ਹੜਾ ਦੀ ਮਾਰ ਝੱਲ ਰਿਹਾ ਇਲਾਕਾ ਪ੍ਰਸ਼ਾਸ਼ਨ ਦੀ ਅਣਗਿਹਲੀ ਕਾਰਨ ਪਤਾ ਨਹੀਂ ਹੋਰ ਕਿੰਨਾ ਸਮਾਂ ਨੁਕਸਾਨ ਝੱਲੇਗਾ

Post a Comment

0 Comments