ਸਨੌਰ 16 ਜਨਵਰੀ (ਪ੍ਰਥਮ ਮਲਹੋਤਰਾ)
ਅੱਜ ਨਗਰ ਨਿਗਮ ਸਨੌਰ ਨੇ ਕਾਰਵਾਈ ਕਰਦਿਆਂ ਸ਼ਹਿਰ ਵਿੱਚ ਜਗਾ ਜਗਾ ਤੇ ਲੱਗੀਆਂ ਫਲੈਕਸਾਂ ਅਤੇ ਦੁਕਾਨਾਂ ਦੇ ਬਾਹਰ ਪਿਆ ਸਮਾਨ ਆਪਣੇ ਕਬਜੇ ਵਿੱਚ ਲੈ ਲਿਆ ਪਰ ਦੂਜੇ ਪਾਸੇ ਬੱਸ ਅੱਡੇ ਦੇ ਬਾਹਰ ਨਾਜਾਇਜ਼ ਕਬਜਾ ਕਰਕੇ ਬੈਠੇ ਰੇਹੜੀਆਂ ਵਾਲੇ ਤੇ ਹੋਰ ਦੁਕਾਨਦਾਰ ਇਹਨਾ ਨੂੰ ਨਜਰ ਨਹੀਂ ਆਏ ਰੋਜਾਨਾ ਸ਼ਾਮ ਟਾਈਮ ਅੱਡੇ ਤੋਂ ਨਿਕਲਣਾ ਕਾਫੀ ਔਖਾ ਹੁੰਦਾ ਹੈ ਕਿਉਕਿ ਅੱਡੇ ਦੇ ਬਾਹਰ ਤੇ ਅੰਦਰ ਲੱਗੀਆਂ ਖਾਣ ਪੀਣ ਦੀਆਂ ਰੇਹੜੀਆਂ ਤੇ ਬਹੁਤ ਜਿਆਦਾ ਭੀੜ ਹੁੰਦੀ ਹੈ ਅਤੇ ਪਾਰਕਿੰਗ ਦਾ ਕੋਈ ਖਾਸ ਪ੍ਰਬੰਧ ਨਾ ਹੋਣ ਕਰਕੇ ਲੋਕ ਆਪਣੀਆਂ ਗੱਡੀਆਂ ਅਤੇ ਮੋਟਰਾਈਕਲ ਸ਼ੜਕਾਂ ਤੇ ਖੜ੍ਹਾ ਕਰਕੇ ਆਪ ਦੁਕਾਨਾਂ ਅਤੇ ਰੇਹੜੀਆਂ ਤੇ ਖਾਣ ਪੀਣ ਚਲੇ ਜਾਂਦੇ ਹਨ ਅਤੇ ਰੋਡ ਉਪਰੋ ਨਿਕਲਣ ਵਾਲੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਕਸਰ ਗਲਤ ਪਾਰਕਿੰਗ ਨੂੰ ਲੈ ਕੇ ਹੁੰਦੀ ਬਹਿਸ ਬਾਜੀ ਆਮ ਹੀ ਦੇਖਣ ਨੂੰ ਮਿਲਦੀ ਹੈ ਸਨੌਰ ਵਾਸੀਆਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਸ਼ਾਮ ਟਾਈਮ ਬੱਸ ਅੱਡੇ ਤੇ ਗਸ਼ਤ ਕੀਤੀ ਜਾਵੇ ਅਤੇ ਨਾਜਾਇਜ਼ ਕਬਜਾ ਕਰਕੇ ਖੜ੍ਹੇ ਰੇਹੜੀਆਂ ਵਾਲ਼ਿਆਂ ਨੂੰ ਪਾਸੇ ਕੀਤਾ ਜਾਵੇ ਤਾਂ ਜੌ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ
0 Comments