Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਜਿਲਾ ਪ੍ਰਧਾਨ ਅਮਰ ਸੰਘੇੜਾ ਤੇ ਹਲਕਾ ਪ੍ਰਧਾਨ ਰੌਕੀ ਕੱਕੇਪੁਰ ਵੱਲੋ ਮੁੱਖਮੰਤਰੀ ਸਿਹਤ ਬੀਮਾ ਯੋਜਨਾ ਦੇ ਸਬੰਧ ਵਿੱਚ ਹਲਕਾ ਸਨੌਰ ਵਿੱਚ ਮੀਟਿੰਗ


ਸਨੌਰ 11 ਜਨਵਰੀ (ਬਲਵਿੰਦਰ ਸਿੰਘ, ਜਪਅਨੰਤਪ੍ਰੀਤ ਸਿੰਘ)

ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ਜਿਲਾ ਪ੍ਰਧਾਨ ਅਮਰ ਸੰਘੇੜਾ ਤੇ ਹਲਕਾ ਪ੍ਰਧਾਨ ਰੂਪੀ ਕੱਕੇਪੂਰ ਵੱਲੋਂ ਸਨੌਰ ਵਿਖੇ ਇਕ ਸੰਗਠਨਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਦੇ ਕੋਆਰਡੀਨੇਟਰ (ਕਲੱਬ ਪ੍ਰਧਾਨ) ਅਤੇ ਸਰਕਲ ਕੋਆਰਡੀਨੇਟਰ (ਸਰਕਲ ਪ੍ਰਧਾਨ) ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਮੀਟਿੰਗ ਦਾ ਮੁੱਖ ਉਦੇਸ਼ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ, ਖ਼ਾਸ ਕਰਕੇ ਮੁੱਖ ਮੰਤਰੀ ਬੀਮਾ ਯੋਜਨਾ ਨੂੰ ਜਮੀਨੀ ਪੱਧਰ ‘ਤੇ ਸਫਲ ਬਣਾਉਣ ਲਈ ਰਣਨੀਤੀ ਤੈਅ ਕਰਨਾ ਸੀ। ਮੀਟਿੰਗ ਦੌਰਾਨ ਜ਼ਿਲ੍ਹਾ ਯੂਥ ਪ੍ਰਧਾਨ ਸ. ਅਮਰ ਸੰਘੇੜਾ ਵੱਲੋਂ ਸੰਬੋਧਨ ਕਰਦਿਆਂ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਪਿੰਡਾਂ ਵਿੱਚ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਨ ਅਤੇ ਯੋਗ ਲਾਭਪਾਤਰੀਆਂ ਨੂੰ ਸਮੇਂ ਸਿਰ ਲਾਭ ਦਿਵਾਉਣ ਲਈ ਅੱਗੇ ਆਉਣ। ਅਮਰ ਸੰਘੇੜਾ ਨੇ ਕਿਹਾ ਕਿ ਹਲਕਾ ਸਨੌਰ ਦੇ ਹਰ ਪਿੰਡ ਤੱਕ ਸਰਕਾਰ ਦੀਆਂ ਯੋਜਨਾਵਾਂ ਦੀ ਪਹੁੰਚ ਯਕੀਨੀ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਲੱਬ ਅਤੇ ਸਰਕਲ ਪ੍ਰਧਾਨ ਲੋਕਾਂ ਅਤੇ ਸਰਕਾਰ ਦਰਮਿਆਨ ਮਜ਼ਬੂਤ ਕੜੀ ਹਨ । ਓਹਨਾ ਕਿਹਾ ਕਿ ਮੀਟਿੰਗ ਵਿੱਚ ਮੁੱਖ ਮੰਤਰੀ ਬੀਮਾ ਯੋਜਨਾ ਦੇ ਲਾਭ, ਯੋਗਤਾ ਮਾਪਦੰਡ ਅਤੇ ਅਰਜ਼ੀ ਪ੍ਰਕਿਰਿਆ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਵੱਖ ਵੱਖ ਪ੍ਰਧਾਨਾਂ ਨੇ ਹਲਕੇ ਨਾਲ ਸੰਬੰਧਿਤ ਵਿਕਾਸੀ ਮੁੱਦਿਆਂ ਅਤੇ ਲੋਕੀ ਸਮੱਸਿਆਵਾਂ ਨੂੰ ਮੰਚ ‘ਤੇ ਰੱਖਿਆ, ਜਿਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਦੇ ਅੰਤ ‘ਚ ਸਾਰੇ ਹਾਜ਼ਰ ਵਰਕਰਾਂ ਨੇ ਇਕਜੁੱਟ ਹੋ ਕੇ ਹਲਕਾ ਸਨੌਰ ਦੇ ਵਿਕਾਸ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਜਮੀਨੀ ਪੱਧਰ ‘ਤੇ ਕਾਮਯਾਬ ਬਣਾਉਣ ਦਾ ਸੰਕਲਪ ਲਿਆ। ਇਸ ਮੌਕੇ ਰੂਪੀ ਕੱਕੇਪੁਰ ਯੂਥ ਪ੍ਰਧਾਨ, ਯਸ਼ ਕੁਮਾਰ, ਰਾਜਵਿੰਦਰ ਸਿੰਘ, ਪਲਵਿੰਦਰ ਸਿੰਘ, ਯਾਦਵਿੰਦਰ ਸਿੰਘ, ਗੁਰਤੇਜ ਸਿੰਘ ਬਾਜਵਾ, ਗੌਰਵ ਸ਼ਰਮਾ, ਗੁਰਪ੍ਰੀਤ ਸਿੰਘ, ਭੂਸਮ ਕੁਮਾਰ ਤੇ ਹੋਰ ਮੌਜੂਦ ਸਨ।

Post a Comment

0 Comments