Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਲੁਧਿਆਣਾ ਵਿਖੇ ਨੌਜਵਾਨ ਉੱਪਰ ਪੁਲਿਸ ਵਲੋਂ ਤਸ਼ੱਦਦ ਕਰਨ ਦੇ ਮਾਮਲੇ ਨੂੰ ਲੈ ਕੇ ਟੈਕਸੀ ਚਾਲਕਾਂ ਵਲੋਂ ਧਰਨਾ



ਲੁਧਿਆਣਾ,  30 ਜਨਵਰੀ ( ਪਹਿਰ ਟੀਵੀ ਬਿਉਰੋ )

ਸਥਾਨਕ ਭਾਰਤ ਨਗਰ ਚੌਂਕ ਵਿਚ ਨੌਜਵਾਨ ਉੱਪਰ ਤਸ਼ੱਦਦ ਕਰਨ ਦੇ ਮਾਮਲੇ ਨੂੰ ਲੈ ਕੇ ਟੈਕਸੀ ਚਾਲਕਾਂ ਵਲੋਂ ਅੱਜ ਸ਼ਹਿਰ ਦੇ ਪ੍ਰਮੁੱਖ ਚੌਂਕ ਭਾਰਤ ਨਗਰ ਵਿਚ ਧਰਨਾ ਦੇ ਕੇ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਹ ਧਰਨਾਕਾਰੀ ਆਪਣੇ ਸਾਥੀ ਟੈਕਸੀ ਚਾਲਕ ਰਣਜੋਤ ਸਿੰਘ ਵਾਸੀ ਚੰਦਰ ਨਗਰ ’ਤੇ ਮਾਮੂਲੀ ਸੜਕ ਹਾਦਸੇ ਤੋਂ ਬਾਅਦ ਪੁਲਿਸ ਵਲੋਂ ਹਿਰਾਸਤ ਵਿਚ ਲੈ ਕੇ ਤਸ਼ੱਦਦ ਕਰਨ ਦੇ ਦੋਸ਼ ਲਗਾ ਰਹੇ ਸਨ। 

Post a Comment

0 Comments