ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੀ ਗੁੰਮਸ਼ਦਗੀ ਮਾਮਲੇ ਵਿੱਚ ਅੱਜ ਬਾਅਦ ਦੁਪਹਿਰ ਸਿੱਟ ਦੀ ਟੀਮ ਵੱਲੋਂ ਸ਼੍ਰੋਮਣੀ ਕਮੇਟੀ ਦੇ ਉੱਪ ਦਫਤਰ ਵਿੱਚ ਪਹੁੰਚ ਕੀਤੀ ਜਾਵੇਗੀ। ਦੱਸ ਦਈਏ ਕਿ ਬੀਤੇ ਦਿਨੀ ਐਸਪੀ ਗੁਰਬੰਤ ਸਿੰਘ ਬੈਂਸ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਸ਼੍ਰੋਮਣੀ ਕਮੇਟੀ ਦੇ ਉਪ ਦਫਤਰ ਵਿਖੇ 15 ਦਿਨਾਂ ਵਿਚਕਾਰ ਦੂਸਰੀ ਵਾਰ ਪਹੁੰਚੀ ਸੀ। ਸਿੱਟ ਦੀ ਇਹ ਮੰਗ ਹੈ ਕਿ 328 ਪਾਵਨ ਸਰੂਪਾਂ ਦੀ ਗੁਮਸ਼ੁਦਗੀ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪਾਈ ਅਤੇ ਪ੍ਰਕਾਸ਼ਨ ਦਾ ਜੋ ਰਿਕਾਰਡ ਉਹਨਾਂ ਨੂੰ ਚਾਹੀਦਾ ਹੈ ਉਹ ਮੁਹਈਆ ਕਰਵਾ ਦਿੱਤਾ ਜਾਵੇ। ਸੂਤਰਾਂ ਅਨੁਸਾਰ ਅੱਜ ਬਾਅਦ ਦੁਪਹਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੈਕਟਰ ਪੰਜ ਸਥਿਤ ਸ਼੍ਰੋਮਣੀ ਕਮੇਟੀ ਦੇ ਉਪ ਦਫਤਰ ਵਿਖੇ ਕਰੀਬ ਡੇਢ ਵਜੇ ਹਾਜ਼ਰ ਰਹਿਣਗੇ ਅਤੇ ਇਸ ਮੌਕੇ ਸਿੱਟ ਦੀ ਟੀਮ ਵੀ ਉੱਥੇ ਪਹੁੰਚ ਸਕਦੀ ਹੈ।
0 Comments