ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਨੌਵੀਂ ਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਲਾਨਾ ਪ੍ਰੀਖਿਆਵਾਂ ਮਾਰਚ 2026 ਲਈ ਹੋਣ ਜਾ ਰਹੀਆਂ ਪ੍ਰੈਕਟੀਕਲ ਤੇ ਲਿਖਤੀ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਦੋਵੇਂ ਜਮਾਤਾਂ ਦੇ ਪੇਪਰ 3 ਮਾਰਚ ਤੋਂ ਸ਼ੁਰੂ ਹੋ ਰਹੇ ਹਨ, ਜੋ ਕਿ 20 ਮਾਰਚ ਤੱਕ ਚੱਲਣਗੇ। 9ਵੀਂ ਜਮਾਤ ਦੀ ਪਹਿਲੀ ਪ੍ਰੀਖਿਆ ਗਣਿਤ ਦੀ ਹੋਵੇਗੀ, ਜਦੋਂ ਕਿ 11ਵੀਂ ਦੀ ਅੰਗਰੇਜ਼ੀ ਦੇ ਪੇਪਰ ਨਾਲ ਹੋਵੇਗੀ।
0 Comments