ਅਮਰੀਕੀ ਫੌਜ ਨੇ ਵੇਨੇਜ਼ੁਏਲਾ ਉਤੇ ਬਿਨਾਂ ਕਿਸੇ ਭੜਕਾਹਟ ਦੇ ਅਚਾਨਕ ਹਮਲੇ ਕਰਕੇ ਉਥੋਂ ਦੇ ਚੁਣੇ ਹੋਏ ਸੋਸ਼ਲਿਸਟ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਅਗਵਾ ਤੇ ਗ੍ਰਿਫਤਾਰ ਕਰ ਲਿਆ ਹੈ ।
ਇਹ ਸੰਸਾਰ ਅਮਨ ਨੂੰ ਅੱਗ ਲਾਉਣ ਵਾਲੀ ਅਮਰੀਕੀ ਸਾਮਰਾਜ ਦੀ ਇਕ ਨੰਗੀ ਚਿੱਟੀ ਗੁੰਡਾਗਰਦੀ ਹੈ। ਉਹ ਵੇਨੇਜ਼ੁਏਲਾ ਦੀ ਇਕ ਚੁਣੀ ਹੋਈ ਸ਼ੋਸ਼ਲਿਸਟ ਸਰਕਾਰ ਨੂੰ ਡੇਗ ਕੇ ਉਥੇ ਅਪਣੀ ਇਕ ਕੱਠਪੁਤਲੀ ਸਰਕਾਰ ਕਾਇਮ ਕਰੇਗਾ, ਤਾਂ ਜੋ ਉਹ ਇਰਾਕ ਵਾਂਗ ਵੇਨੇਜ਼ੁਏਲਾ ਦੇ ਵਿਸ਼ਾਲ ਤੇਲ ਭੰਡਾਰਾਂ ਦੀ ਅੰਨ੍ਹੀ ਲੁੱਟ ਕਰ ਸਕੇ। ਇਹ ਸੰਸਾਰ ਨੂੰ ਤਬਾਹੀ ਵੱਲ ਧੱਕਣ ਵਾਲੀ ਇਕਤਰਫਾ ਹਮਲਾਵਰ ਕਾਰਵਾਈ ਹੈ ਅਤੇ ਸੰਸਾਰ ਦੀ ਸਮੁੱਚੀ ਇਨਸਾਫਪਸੰਦ ਤੇ ਜਮਹੂਰੀ ਜਨਤਾ ਅਤੇ ਸਰਕਾਰਾਂ ਨੂੰ ਇਸ ਦਾ ਡੱਟਵਾਂ ਵਿਰੋਧ ਕਰਨਾ ਚਾਹੀਦਾ ਹੈ।
ਹੇਠਾਂ ਫੋਟੋ 'ਚ ਅਮਰੀਕਾ ਵਲੋਂ ਅਗਵਾ ਕਰਕੇ ਨਿਊਯਾਰਕ ਲਿਆਂਦੇ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ:
0 Comments