Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਪਿੰਡ ਗਨੋਰ ਦੇ ਗੁੱਜਰ ਭਾਈਚਾਰੇ ਵੱਲੋਂ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ




ਸਨੌਰ 13 ਜਨਵਰੀ (ਤਰਨ ਚੌਧਰੀ,ਗੁਰਮਨ ਦਿਓਲ) 

ਗੁੱਜਰ ਭਾਈਚਾਰੇ ਵੱਲੋਂ ਲੋਹੜੀ ਦਾ ਤਿਉਹਾਰ ਰਵਾਇਤੀ ਢੰਗ ਨਾਲ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਗਨੌਰ ਵਿੱਚ ਇਕੱਠ ਕਰਕੇ ਅਗਨੀ ਪ੍ਰਚੰਡ ਕੀਤੀ ਗਈ ਅਤੇ ਲੋਹੜੀ ਦੀ ਪਰੰਪਰਾ ਅਨੁਸਾਰ ਰੇਵੜੀਆਂ, ਮੂੰਗਫਲੀ, ਗੱਜਕ ਤੇ ਤਿਲ ਅੱਗ ਵਿੱਚ ਪਾ ਕੇ ਖੁਸ਼ਹਾਲੀ ਅਤੇ ਆਪਸੀ ਪ੍ਰੇਮ ਪਿਆਰ ਦੀ ਕਾਮਨਾ ਕੀਤੀ ਗਈ। ਭਾਈਚਾਰੇ ਦੇ ਬਜ਼ੁਰਗਾਂ ਨੇ ਨੌਜਵਾਨਾਂ ਨੂੰ ਲੋਹੜੀ ਦੇ ਇਤਿਹਾਸ ਅਤੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਬੱਚਿਆਂ ਅਤੇ ਨੌਜਵਾਨਾਂ ਵੱਲੋਂ ਗਿੱਧਾ ਅਤੇ ਭੰਗੜਾ ਪਾਇਆ ਗਿਆ, ਜਦਕਿ ਲੋਕਧਾਰਾ ਗੀਤਾਂ ਨਾਲ ਮਾਹੌਲ ਹੋਰ ਵੀ ਰੰਗੀਨ ਬਣ ਗਿਆ। ਇਸ ਮੌਕੇ ਭਾਈਚਾਰੇ ਦੇ ਆਗੂਆਂ ਨੇ ਆਪਸੀ ਭਾਈਚਾਰੇ, ਸਾਂਝ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਹੜੀ ਵਰਗੇ ਤਿਉਹਾਰ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅੰਤ ਵਿੱਚ ਸਾਰਿਆਂ ਨੇ ਇਕ-ਦੂਜੇ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਅਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ , ਇਸ ਮੌਕੇ ਚੌਧਰੀ ਲੱਜਾ ਰਾਮ ਸਾਬਕਾ ਸਰਪੰਚ,ਚੌਧਰੀ ਨਿਰਮੈਲ ਸਿੰਘ ਗਨੌਰ, ਅਮਰੀਕ ਮੀਕਾ, ਅਮਨਦੀਪ ਸਿੰਘ,ਸੁਖਬੀਰ ਸੁੱਖੀ, ਹਰਦੇਵ ਦੇਬੂ,ਦਰਸ਼ਨ ਗੁੱਜਰ, ਗੋਪਾਲ, ਜਰਨੈਲ ਰਾਮ, ਸੁਖਦੇਵ ਸੁੱਖਾ, ਹਰਪ੍ਰੀਤ ਚੌਧਰੀ, ਭਗਤ ਰਾਮ, ਹਰਨੇਕ ਖਟਾਣਾ,ਜਗਤ ਰਾਮ, ਜਸਵੀਰ ਗੁੱਜਰ, ਜਸਕਰਨ ਬਜਾੜ,ਅਵੀ ਬਜਾੜ, ਮਨਪ੍ਰੀਤ, ਬਲਕਾਰ ਗਨੌਰ,ਰਵੀ, ਮਨਿੰਦਰ‌ ਅਤੇ ਸਮੂਹ ਭਾਈਚਾਰੇ ਨੇ ਲੋਹੜੀ ਦੇ ਤਿਉਹਾਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ।

Post a Comment

0 Comments