Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਕਾਂਗਰਸੀ ਆਗੂ ਨਿਰਮਲ ਸਿੰਘ ਭੱਟੀਆ ਵੱਲੋਂ ਸਵਰਗਵਾਸੀ ਸ. ਮੀਹਾ ਸਿੰਘ ਜਵੰਦਾ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ


ਸਨੌਰ 30 ਜਨਵਰੀ (ਜਪਅਨੰਤਪ੍ਰੀਤ ਸਿੰਘ )

ਸੀਨੀਅਰ ਕਾਂਗਰਸੀ ਆਗੂ  ਨਿਰਮਲ ਸਿੰਘ ਭੱਟੀਆ ਵੱਲੋਂ ਸਤਿਕਾਰਯੋਗ ਸ. ਪਰਗਟ ਸਿੰਘ ਐਡਵੋਕੇਟ ਦੇ ਪਿਤਾ ਸਵਰਗਵਾਸੀ ਸ. ਮੀਹਾ ਸਿੰਘ ਜਵੰਦਾ ਨੰਬਰਦਾਰ ਪਿੰਡ ਦੁੱਧਣਸਾਧਾ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਨਿਰਮਲ ਸਿੰਘ ਭੱਟੀਆ ਨੇ ਉਨ੍ਹਾਂ ਦੀ ਅੰਤਿਮ ਅਰਦਾਸ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਨਿਰਮਲ ਸਿੰਘ ਭੱਟੀਆ ਨੇ ਕਿਹਾ ਕਿ ਸਵਰਗਵਾਸੀ ਸ. ਮੀਹਾ ਸਿੰਘ ਜਵੰਦਾ ਇੱਕ ਨੇਕ, ਸਮਾਜਸੇਵੀ ਅਤੇ ਇਮਾਨਦਾਰ ਸ਼ਖ਼ਸੀਅਤ ਦੇ ਮਾਲਕ ਸਨ,ਉਨ੍ਹਾਂ ਦੇ ਜਾਣ ਨਾਲ ਇਲਾਕੇ ਨਿਵਾਸੀਆਂ ਨੂੰ ਵੱਡਾ ਘੱਟਾ ਪਿਆ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈ । ਉਨ੍ਹਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਸ ਭਾਰੀ ਦੁੱਖ ਨੂੰ ਸਹਿਣ ਦੀ ਤਾਕਤ ਪ੍ਰਦਾਨ ਕਰਨ

Post a Comment

0 Comments