ਸਨੌਰ 28 ਜਨਵਰੀ ( ਪ੍ਰਥਮ ਮਲਹੋਤਰਾ )
ਪਿਛਲੇ ਲੰਬੇ ਸਮੇਂ ਤੋਂ ਸਰਕਾਰ ਤੋਂ ਬਾਗੀ ਹੋਏ ਐਮ.ਐਲ.ਏ. ਸਨੌਰ ਹਰਮੀਤ ਸਿੰਘ ਪਠਾਨਮਾਜਰਾ ਦੀ ਕੋਠੀ ਖਾਲੀ ਕਰਵਾਉਣ ਲਈ ਪੁਲਿਸ ਫ਼ੋਰਸ ਪੁੱਜੀ ਹੈ। ਉਨ੍ਹਾਂ ਦੇ ਜਾਣਕਾਰ ਲੋਕਾਂ ਨੇ ਦੱਸਿਆ ਕਿ ਪਰਿਵਾਰ ਦੇ ਵਿਚ ਉਨ੍ਹਾਂ ਦੀ ਧਰਮ ਪਤਨੀ ਕੋਠੀ ਦੇ ਅੰਦਰ ਮੌਜੂਦ ਹਨ, ਜਿਨ੍ਹਾਂ ਦੀ ਸਿਹਤ ਠੀਕ ਨਹੀਂ ਹੈ।ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਮੌਕੇ ’ਤੇ ਐਂਬੂਲੈਂਸ ਬੁਲਾਈ ਗਈ ਹੈ ਤੇ ਸਾਮਾਨ ਲੈ ਕੇ ਜਾਣ ਲਈ ਇਕ ਟਰੱਕ ਵੀ ਲਿਆਂਦਾ ਗਿਆ ਹੈ। ਬਾਹਰ ਖੜੇ ਸਮਰਥਕਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਪ੍ਰਸ਼ਾਸਨ ਨੂੰ ਹਾਲੇ ਰੁਕਣਾ ਚਾਹੀਦਾ ਸੀ ਪਰ ਇਹ ਕੋਠੀ ਖਾਲੀ ਕਰਾਉਣਾ ਸਰਕਾਰ ਵਲੋਂ ਧੱਕਾ ਹੈ।ਇਸ ਸਬੰਧ ਵਿੱਚ ਪਠਾਣਮਾਜਰਾ ਨੇ ਆਪਣੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਮੁੱਖਮੰਤਰੀ ਭਗਵੰਤ ਮਾਨ ਨੂੰ ਕਿਹਾ ਕੇ ਮੈਨੂੰ ਹਲਕੇ ਦੇ ਲੋਕਾਂ ਨੇ ਚੁਣ ਕੇ ਭੇਜਿਆ ਹੈ ਅਤੇ ਮੈ ਮੌਜੂਦਾ ਵਿਧਾਇਕ ਹਾਂ ਸਰਕਾਰੀ ਕੋਠੀ ਖਾਲੀ ਕਰਵਾਉਣ ਦਾ ਅਧਿਕਾਰ ਕਿਸੇ ਕੋਲ ਨਹੀਂ ਓਹਨਾ ਕਿਹਾ ਅਗਰ ਮੈ ਇਸ ਕੋਠੀ ਵਿੱਚ ਨਹੀਂ ਰਹਿ ਸਕਦਾ ਫੇਰ ਮੁੱਖਮੰਤਰੀ ਸਾਹਿਬ ਨੂੰ ਵੀ ਸਰਕਾਰੀ ਕੋਠੀ ਖਾਲੀ ਕਰਨੀ ਚਾਹੀਦੀ ਹੈ ਅੱਗੇ ਓਹਨਾ ਕਿਹਾ ਕਿ ਰਣਜੋਧ ਸਿੰਘ ਹਡਾਨਾਂ ਦੀ 5 ਕਿੱਲੇ ਦੀ ਕੋਠੀ ਹੁਣ ਤੱਕ ਖਾਲੀ ਕਿਉਂ ਨਹੀਂ ਕਰਵਾਈ ਗਈ prtc ਦੀ ਚੇਅਰਮੈਨੀ ਤੋਂ ਲਾਹੇ ਜਾਣ ਤੋਂ ਬਾਅਦ ਉਸ ਕੋਲ ਕਿਹੜਾ ਸੰਵਿਧਾਨਿਕ ਔਹਦਾ ਹੈ ਜਿਸਦੇ ਤਹਿਤ ਓਹ ਕੋਠੀ ਅੰਦਰ ਸਿਆਸੀ ਗਤੀਵਿਧੀਆਂ ਕਰ ਰਿਹਾ ਹੈ ਕੇਜਰੀਵਾਲ ਤੇ ਨਿਸ਼ਾਨਾ ਸਾਧਦੇ ਓਹਨਾ ਕਿਹਾ ਕਿ ਕੇਜਰੀਵਾਲ ਤੇ ਦਿੱਲੀ ਲੀਡਰਸ਼ਿਪ ਕੋਲ ਕਿਹੜਾ ਸੰਵਿਧਾਨਿਕ ਔਹਦਾ ਜਿਸਦੇ ਤਹਿਤ ਪੰਜਾਬ ਦਾ ਕਪੂਰਥਲਾ ਹਾਊਸ ਓਹਨਾ ਨੂੰ ਦਿੱਤਾ ਹੈ

0 Comments