ਪੰਜਾਬ ਦੀ ਜ਼ਮੀਨ ਦਾ ਪਾਣੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ 16 ਜਿਲ੍ਹਿਆਂ ਚ ਯੂਰੇਨੀਅਮ ਦੀ ਮਾਤਰਾ ਮਾਪਦੰਡਾਂ ਤੋਂ ਜਿਆਦਾ ਪਾਈ ਗਈ ਜਿਸ ਨਾਲ ਇਹ ਸਾਫ ਹੈ ਕਿ 16 ਜਿਲਿਆਂ ਦਾ ਪਾਣੀ ਜਹਰੀਲਾ ਹੋ ਚੁੱਕਿਆ ਹੈ ਬੋਰਡ ਨੇ ਪੰਜਾਬ ਚ 62.50 ਫੀਸਦੀ ਸੈਂਪਲਾ ਚ ਮਾਪਦੰਡਾਂ ਤੋਂ ਜਿਆਦਾ ਯੂਰੇਨੀਅਮ ਪਾਇਆ ਹੈ। ਸੀਜੀਡਬਲਯੂਬੀ ਦੇ ਅਨੁਸਾਰ ਯੂਰੇਨੀਅਮ ਦੀ ਮਾਤਰਾ 30 ਪਾਰਟਸ ਪ੍ਰਤੀ ਬਿਲੀਅਨ (ਪੀਪੀਬੀ)ਹੋਵੇ ਤਾਂ ਅਜਿਹਾ ਪਾਣੀ ਪੀਣ ਲਾਇਕ ਹੁੰਦਾ ਹੈ ਪਰ ਇਸ ਤੋਂ ਜਿਆਦਾ ਜਰਨੀਅਮ ਪਾਏ ਜਾਣ ਤੇ ਪਾਣੀ ਪੀਣ ਲਾਇਕ ਨਹੀਂ ਰਹਿੰਦਾ ਪੰਜਾਬ ਦੇ ਕੁਝ ਜਿਲਿਆਂ ਚ 200 ਪੀਪੀਬੀ ਤੱਕ ਯੂਰੇਨੀਅਮ ਪਾਇਆ ਗਿਆ ਹੈ। ਉੱਥੇ ਹੀ ਪੰਜਾਬ ਦੇ 4.8 ਫੀਸਦੀ ਸੈਂਪਲਾ ਚ ਅਰਸਨਿਕ ਦੀ ਮਾਤਰਾ 10 ਪੀਪੀਬੀ ਤੋਂ ਵੱਧ ਨਿਕਲੀ ਹੈ ਜਦਕਿ who ਦੇ ਹਿਸਾਬ ਨਾਲ 10 ਪੀਪੀਬੀ ਤੋਂ ਵੱਧ ਮਾਤਰਾ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਜਰੇਨੀਅਮ ਤੋਂ ਬਾਅਦ ਆਰਸਨਿਕ ਵੀ ਪਾਣੀ ਵਿੱਚ ਪਾਇਆ ਜਾਣਾ ਮਾਹਿਰ ਇਸ ਨੂੰ ਵੱਡੀ ਚੁਨੌਤੀ ਮੰਨ ਰਹੇ ਹਨ ਰਿਪੋਰਟ ਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਤਰਨ ਤਾਰਨ ਪਟਿਆਲਾ ਸੰਗਰੂਰ ਮੋਗਾ ਮਾਨਸਾ ਬਰਨਾਲਾ ਲੁਧਿਆਣਾ ਜਲੰਧਰ ਕਪੂਰਥਲਾ ਫਰੀਦਕੋਟ ਫਾਜਲਕਾ ਸ੍ਰੀ ਮੁਕਤਸਰ ਸਾਹਿਬ ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਚ ਜਰੇਨੀਅਮ ਦਾ ਪੱਧਰ ਬਹੁਤ ਵੱਧ ਦਰਜ ਕੀਤਾ ਗਿਆ ਹੈ ਸੰਗਰੂਰ ਤੇ ਬਠਿੰਡਾ ਚ ਯੂਰੇਨੀਅਮ ਦਾ ਮਾਤਰਾ 200 ਪੀਪੀਬੀ ਤੋਂ ਉੱਪਰ ਪਾਈ ਗਈ ਹੈ।
0 Comments