Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਆਤਿਸ਼ੀ ਵੀਡਿਓ ਮਾਮਲੇ ਚ ਪੰਜਾਬ ਪੁਲਿਸ ਕਸੂਤੀ ਫਸੀ

 
ਸਨੌਰ 11 ਜਨਵਰੀ (ਪਹਿਰ ਟੀਵੀ ਬਿਊਰੋ)

ਆਮ ਆਦਮੀ ਪਾਰਟੀ ਦੀ ਦਿੱਲੀ ਦੀ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਆਤਸ਼ੀ ਮਰਲੇਨਾ ਦੇ ਵਿਵਾਦਤ ਵੀਡੀਓ ਵਿੱਚ ਐਫਆਈਆਰ ਦਰਜ ਕਰਨ ਤੇ ਦਿੱਲੀ ਵਿਧਾਨ ਸਭਾ ਨੇ ਸਖਤ ਰੁੱਖ ਅਪਣਾਇਆ ਹੈ ਦਿੱਲੀ ਵਿਧਾਨ ਸਭਾ ਵੱਲੋਂ ਪੰਜਾਬ ਦੇ ਡੀਜੀਪੀ ਸਾਈਬਰ ਕ੍ਰਾਈਮ ਦੇ ਵਿਸ਼ੇਸ਼ ਡੀਜੀਪੀ ਅਤੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਪੂਰੇ ਮਾਮਲੇ ਸਬੰਧੀ 40 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਗਿਆ ਹੈ ਇਸ ਤੋਂ ਇਲਾਵਾ ਮਾਮਲੇ ਨਾਲ ਸੰਬੰਧਿਤ ਦਸਤਾਵੇਜ ਅਤੇ ਲੈਬ ਰਿਪੋਰਟਾਂ ਵੀ ਮੰਗੀਆਂ ਗਈਆਂ ਹਨ 9 ਜਨਵਰੀ ਜਲੰਧਰ ਪੁਲਿਸ ਨੇ ਇਸ ਮਾਮਲੇ ਵਿੱਚ ਦਿੱਲੀ ਦੀ ਭਾਜਪਾ ਸਰਕਾਰ ਵਿੱਚ ਮੰਤਰੀ ਕਪਲ ਮਿਸ਼ਰਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਇਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਵੀਡੀਓ ਦੀ ਮੁਹਾਲੀ ਦੀ ਇੱਕ ਫੋਰੈਂਸਕ ਲੈਬ ਵਿਚ ਜਾਂਚ ਕੀਤੀ ਗਈ ਸੀ ਜਿਸਤੋਂ ਪਤਾ ਚਲਦਾ ਹੈ ਕਿ ਆਤਿਸ਼ੀ ਨੇ ਕਿਤੇ ਵੀ ,ਗੁਰੂ,ਸ਼ਬਦ ਦੀ ਵਰਤੋਂ ਨਹੀਂ ਕੀਤੀ। ਦਿੱਲੀ ਦੇ ਇੱਕ ਭਾਜਪਾ ਵਿਧਾਇਕ ਨੇ ਸਵਾਲ ਕੀਤਾ ਕਿ ਪੰਜਾਬ ਪੁਲਿਸ ਸਦਨ ਦੀ ਕਾਰਵਾਈ ਦੌਰਾਨ ਕਿਸੇ ਹੋਰ ਰਾਜ ਵਿੱਚ ਕੇਸ ਕਿਵੇਂ ਦਰਜ ਕਰ ਸਕਦੀ ਹੈ ਇਹ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਸੀ ਦਿੱਲੀ ਵਿਧਾਨ ਸਭਾ ਸਪੀਕਰ ਨੇ ਜਵਾਬ ਵਿੱਚ ਕਿਹਾ ਕਿ ਜਲੰਧਰ ਪੁਲਿਸ ਕਮਿਸ਼ਨਰ ਅਤੇ ਐਫਆਈਆਰ ਦਰਜ ਕਰਨ ਵਿੱਚ ਸ਼ਾਮਿਲ ਸਾਰੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਸਦਨ ਦੇ ਅੰਦਰ ਰਿਕਾਰਡਿੰਗ ਐਫਆਈਆਰ ਦਰਜ ਕਰਨਾ ਇੱਕ ਗੰਭੀਰ ਮਾਮਲਾ ਹੈ ਦਿੱਲੀ ਵਿਧਾਨ ਸਭਾ ਦੇ ਸਪੀਕਰ ਬਜਿੰਦਰ ਗੁਪਤਾ ਨੇ ਕਿਹਾ ਕਿ ਮਾਨਯੋਗ ਵਿਧਾਨ ਸਭਾ ਮੈਂਬਰ ਅਤੇ ਵਰਮਾ ਦੁਆਰਾ ਉਠਾਇਆ ਗਿਆ ਮਾਮਲਾ ਇਸ ਸਦਨ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਨਾਲ ਸੰਬੰਧਿਤ ਹੈ ਵਿਰੋਧੀ ਧਿਰ ਦੇ ਨੇਤਾ ਆਤਸੀ ਦਾ ਵੀਡੀਓ ਜਿਸ ਦੇ ਆਧਾਰ ਤੇ ਪੰਜਾਬ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਸਦਨ ਦੇ ਅੰਦਰੋਂ ਇੱਕ ਰਿਕਾਰਡਿੰਗ ਹੈ ਅਤੇ ਸਦਨ ਦੀ ਜਾਇਦਾਦ ਹੈ ਇਸ ਵੀਡੀਓ ਤੇ ਅਜਿਹੀ ਕਾਰਵਾਈ ਕਰਨਾ ਅਤੇ ਮੰਤਰੀ ਵਿਰੁੱਧ ਐਫਆਈਆਰ ਦਰਜ ਕਰਨਾ ਇਹ ਗੰਭੀਰ ਮਾਮਲਾ ਹੈ ਜਲੰਧਰ ਕਮਿਸ਼ਨਰ ਵੱਲੋਂ ਅਣਉਚਿਤ ਦਖਲਅੰਦਾਜ਼ੀ ਹੈ ਸਦਨ ਇਸਤੇ ਕਾਰਵਾਈ ਕਰੇਗਾ

Post a Comment

0 Comments