10 ਜਨਵਰੀ(ਪਹਿਰ ਟੀਵੀ ਬਿਊਰੋ)
ਅੰਗਰੇਜਾਂ ਨੇ ਜਦੋਂ ਭਾਰਤ ਛੱਡਿਆ ਤਾਂ ਭਾਰਤ ਦੇ ਦੋ ਟੁਕੜੇ ਕਰ ਦਿੱਤੇ ਇੱਕ ਭਾਰਤ ਤੇ ਦੂਸਰਾ ਪਾਕਿਸਤਾਨ ਬਣਿਆ ਪੰਜਾਬ ਦਾ ਵੱਡਾ ਹਿੱਸਾ ਪਾਕਿਸਤਾਨ ਦੇ ਹਿੱਸੇ ਆਇਆ ਇਥੋਂ ਸ਼ੁਰੂਆਤ ਹੋਈ ਪੰਜਾਬ ਦੇ ਟੁਕੜੇ ਕਰਨ ਦੀ ਇਸਤੋਂ ਬਾਦ 1966 ਵਿੱਚ ਪੰਜਾਬ ਦਾ ਵੱਡਾ ਹਿੱਸਾ ਕੱਟ ਕੇ ਹਰਿਆਣਾ ਬਣਾ ਦਿੱਤਾ ਤੇ ਕੁਝ ਸਮੇਂ ਬਾਅਦ ਪਹਾੜੀ ਇਲਾਕਿਆਂ ਨਾਲ ਲਗਦਾ ਹਿਸਾ ਹਿਮਾਚਲ ਨਾਲ ਮਿਲਾ ਦਿੱਤਾ ਪੰਜਾਬ ਦੇ ਪਾਣੀਆਂ ਤੇ ਕਬਜਾ ਚੰਡੀਗੜ੍ਹ ਤੇ ਕਬਜਾ ਹਮੇਸ਼ਾ ਪੰਜਾਬ ਨਾਲ ਕੇਂਦਰ ਨੇ ਧੱਕਾ ਕੀਤਾ ਚਾਹੇ ਕੇਂਦਰ ਚ ਸਰਕਾਰ ਕਾਂਗਰਸ ਦੀ ਹੋਵੇ ਜਾਂ ਭਾਜਪਾ ਦੀ ਸੂਤਰਾਂ ਦੇ ਹਵਾਲੇ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਜੰਮੂ ਨੂੰ ਵੱਖਰਾ ਸੂਬਾ ਬਨਾਉਣ ਦੀ ਤਿਆਰੀ ਚੱਲ ਰਹੀ ਹੈ ਜਿਸ ਕਰਕੇ ਪੰਜਾਬ ਦੇ ਟੁਕੜੇ ਕੀਤੇ ਜਾ ਰਹੇ ਹਨ ਪਠਾਨਕੋਟ ਤੇ ਗੁਰਦਾਸਪੁਰ ਦਾ ਵੱਡਾ ਹਿੱਸਾ ਪੰਜਾਬ ਨਾਲੋ ਤੋੜ ਕੇ ਜੰਮੂ ਨਾਲ ਮਿਲਾਉਣ ਦੀ ਸਾਜ਼ਿਸ਼ ਚਲ ਰਹੀ ਹੈ ਜਿਸਦੇ ਸਬੰਧ ਵਿੱਚ ਕੁਝ ਦਿਨ ਪਹਿਲਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮਿਤ ਸ਼ਾਹ ਤੇ ਰਾਹੁਲ ਗਾਂਧੀ ਦੀ ਬੰਦ ਕਮਰਾ ਮੀਟਿੰਗ ਹੋਈ ਬਾਕੀ ਆਉਣ ਵਾਲਾ ਸਮਾ ਦੱਸੇਗਾ ਕਿ ਇਸ ਖਬਰ ਵਿਚ ਕਿੰਨੀ ਸੱਚਾਈ ਹੈ ਅਗਰ ਇਹ ਸੱਚ ਹੈ ਤਾਂ ਪੰਜਾਬੀਆਂ ਨੂੰ ਜਾਗਣ ਦੀ ਜਰੂਰਤ ਹੈ
0 Comments