ਹਲਕਾ ਸਨੌਰ ਇਸ ਸਮੇਂ ਮੰਦਹਾਲੀ ਵਿਚੋ ਲੰਘ ਰਿਹਾ ਹੈ ਅਗਰ ਤੁਸੀ ਸਨੌਰ ਸ਼ਹਿਰ ਵੱਲ ਝਾਤ ਮਾਰੋ ਤਾਂ ਫਿਰਨੀ ਦਾ ਬੁਰਾ ਹਾਲ ਜਗਾ ਜਗਾ ਵੱਡੇ ਵੱਡੇ ਖੱਡੇ ਜਿਹਨਾ ਤੋਂ ਰਾਹਗੀਰਾਂ ਨੂੰ ਬਚਾਉਣ ਲਈ ਜਾਂ ਤਾਂ ਟਰਾਲੀਆਂ ਖੜੀਆਂ ਕੀਤੀਆਂ ਗਈਆਂ ਜਾ ਫੇਰ ਓਹਨਾ ਵਿਚ ਬਾਂਸ ਖੜੇ ਕਰਕੇ ਅਜੂਬੇ ਦੀ ਸ਼ਕਲ ਦੇ ਦਿੱਤੀ ਅੱਜ ਇਕ ਹੋਰ ਤਸਵੀਰ ਦੇਖਣ ਨੂੰ ਮਿਲੀ ਫਤਿਹਪੁਰ ਚੌਂਕ ਵਿੱਚ ਇੱਕ ਬਹੁਤ ਵੱਡਾ ਖੱਡਾ ਕਾਫੀ ਸਮੇਂ ਤੋਂ ਬਣਿਆ ਹੋਇਆ ਹੈ ਜਿੱਥੇ ਲੋਕਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਅੱਜ ਓਸ ਵਿਚ ਦਰੱਖਤ ਲਗਾ ਕੇ ਓਸਦਾ ਸ਼ਿੰਗਾਰ ਕਰਨ ਦੀ ਕੋਸਿਸ ਖਿੱਚ ਦਾ ਕੇਂਦਰ ਬਣੀ ਰਹੀ ਸਨੌਰ ਦੀ ਫਿਰਨੀ ਦੇ ਸਬੰਧ ਵਿੱਚ ਕਾਫੀ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀਆ ਰਹੀਆਂ ਪਰ ਐਮ ਐਲ ਏ ਤੋਂ ਵਾਂਝੇ ਹਲਕਾ ਸਨੌਰ ਦੀ ਕਿਸੇ ਨੇ ਬਾਹ ਨਹੀਂ ਫੜੀ ਜਗਾ ਜਗਾ ਕੂੜੇ ਦੇ ਢੇਰ ਸਨੌਰ ਵਾਸੀਆਂ ਦਾ ਮੂੰਹ ਚਿੜਾਉਣਦੇ ਨਜਰ ਆਉਂਦੇ ਹਨ 2022 ਦੀਆਂ ਵੋਟਾਂ ਵਿੱਚ ਹਲਕਾ ਸਨੌਰ ਤੋਂ ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੂਰੇ ਪੰਜਾਬ ਵਿਚੋਂ ਸਭਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਹੋਈ ਸੀ ਹਲਕਾ ਸਨੌਰ ਦੇ ਭਲੇ ਲਈ ਆਪਣੀ ਸਰਕਾਰ ਵਿਰੁੱਧ ਚੁੱਕੀ ਅਵਾਜ ਦਾ ਖਮਿਆਜਾ ਅੱਜ ਪੂਰੇ ਹਲਕੇ ਨੂੰ ਭੁਗਤਨਾ ਪੈ ਰਿਹਾ ਸਨੌਰ ਵਾਸੀਆਂ ਦੀ ਸਰਕਾਰ ਨੂੰ ਅਪੀਲ ਹੈ ਕਿ ਇਸ ਵੱਲ ਜਲਦੀ ਧਿਆਨ ਦਿੱਤਾ ਜਾਵੇ
0 Comments